For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਨੂੰ ਕਬਜ਼ਾ ਲੈਣ ਤੋਂ ਰੋਕਿਆ

06:53 AM Mar 08, 2024 IST
ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਨੂੰ ਕਬਜ਼ਾ ਲੈਣ ਤੋਂ ਰੋਕਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 7 ਮਾਰਚ
ਪਿੰਡ ਜਗਜੀਤਪੁੁਰਾ ਵਿਚ ਅੱਜ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਜ਼ਮੀਨ ਦਾ ਕਬਜ਼ਾ ਲੈਣ ਤੋਂ ਰੋਕਿਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਡਕੌਂਦਾ ਅਤੇ ਕਾਦੀਆਂ ਵਲੋਂ ਵਾਰੰਟ ਕਬਜ਼ੇ ਵਾਲੀ ਜਗ੍ਹਾ ਉਪਰ ਧਰਨਾ ਲਗਾ ਕੇ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾ਼ਜ਼ਹ ਕੀਤੀ ਗਈ। ਇਸ ਮੌਕੇ ਧਰਨਾਕਾਰੀ ਇੰਦਰਜੀਤ ਸਿੰਘ, ਬਲਵੀਰ ਸਿੰਘ, ਜਗਰਾਜ ਸਿੰਘ, ਹਰਲੀਨ ਸਿੰਘ ਚੰਨੀ, ਦਰਸ਼ਨ ਸਿੰਘ, ਬੂਟਾ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ 18 ਏਕੜ ਜ਼ਮੀਨ ਦੇ ਕਬਜ਼ੇ ਦਾ ਮਾਮਲਾ ਹੈ। ਇਸ ਜ਼ਮੀਨ ਦਾ ਇੰਤਕਾਲ ਪਿੰਡ ਉਗੋਕੇ ਦੀ ਕਰਮੋ ਪੱਤੀ ਦੇ ਨਾਮ ਬਾਕਾਇਦਾ ਚੜ੍ਹਿਆ ਹੋਇਆ ਹੈ ਪਰ ਇੱਕ ਡੇਰੇ ਦੇ ਮਹੰਤ ਵਲੋਂ ਇਸ ਸਬੰਧੀ ਕੇਸ ਕੀਤਾ ਗਿਆ ਅਤੇ ਅਦਾਲਤ ਦਾ ਫ਼ੈਸਲਾ ਉਸਦੇ ਹੱਕ ਵਿੱਚ ਆ ਗਿਆ। ਜਦਕਿ ਤਿੰਨ ਪਿੰਡਾਂ ਜਗਜੀਤਪੁਰਾ, ਨਾਨਕਪੁਰਾ ਅਤੇ ਉਗੋੋਕੇ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ। ਇਸ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਵੀ ਦਿੱਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×