ਸੀਤ ਲਹਿਰ ਚੱਲਣ ਨਾਲ ਠੰਢ ਨੇ ਜ਼ੋਰ ਫੜਿਆ
08:58 AM Nov 28, 2023 IST
ਪੱਤਰ ਪ੍ਰੇਰਕ
ਜਲੰਧਰ, 27 ਨਵੰਬਰ
ਅੱਜ ਸਵੇਰ ਤੋਂ ਹੀ ਬਦਲਬਾਰੀ ਅਤੇ ਸੀਤ ਲਹਿਰ ਚੱਲਣ ਕਾਰਨ ਠੰਢ ਨੇ ਕਾਫੀ ਜ਼ੋਰ ਫੜ ਲਿਆ ਹੈ। ਸ਼ਹਿਰ ਵਿੱਚ ਅੱਜ ਘੱਟੋ-ਘੱਟ ਤਾਪਮਾਨ 11 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੀਤ ਲਹਿਰ ਚੱਲਣ ਕਾਰਨ ਲੋਕਾਂ ਨੇ ਘਰਾਂ ਤੋਂ ਨਿਕਲਣ ਲਈ ਗੁਰੇਜ਼ ਕੀਤਾ। ਉੱਥੇ ਹੀ ਲੋਕ ਗਰਮ ਕੱਪੜਿਆਂ ਦੀਆਂ ਦੁਕਾਨਾਂ ’ਚ ਰਜਾਈਆਂ, ਕੰਬਲ, ਲੋਈਆਂ ਆਦਿ ਲੈਂਦੇ ਦਿਖਾਈ ਦਿੱਤੇ। ਕਈ ਰਿਕਸ਼ਾ ਚਾਲਕ ਅਤੇ ਭੀਖ ਮੰਗਣ ਵਾਲੇ ਰੇਲਵੇ ਸਟੇਸ਼ਨ ਦੇ ਬਾਹਰ ਕੰਬਲ ਅਤੇ ਅੱਗ ਦਾ ਸਹਾਰਾ ਲੈ ਕੇ ਠੰਢ ਤੋਂ ਬੱਚਦੇ ਦਿਖਾਈ ਦਿੱਤੇ। ਕੰਬਲ ਵੇਚਣ ਵਾਲੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਠੰਢ ਦਾ ਮੌਸਮ ਜਲਦੀ ਆਉਣ ਕਾਰਨ ਕੰਬਲ ਅਤੇ ਹੋਰ ਸਾਮਾਨ ਦੀ ਮੰਗ ਵੱਧ ਗਈ ਹੈ ਤੇ ਕਈ ਸਾਮਾਨ ਤਾਂ ਉਨ੍ਹਾਂ ਨੂੰ ਆਡਰ ’ਤੇ ਲਿਆ ਕੇ ਦੇਣਾ ਪੈ ਰਿਹਾ ਹੈ। ਇਸੇ ਤਰ੍ਹਾਂ ਮੂੰਗਫਲੀ ਅਤੇ ਗਚਕ ਦੀ ਮੰਗ ਵੀ ਵਧੀ ਹੈ। ਇਸ ਸਾਲ ਹਲਵਾਈਆਂ ਨੇ ਵੀ ਸਮੇਂ ਤੋਂ ਪਹਿਲਾ ਗਰਮ ਗਜਰੇਲਾ ਅਤੇ ਗੁਲਾਬ ਜਾਮਨ ਵੇਚਣੀ ਸ਼ੁਰੂ ਕਰ ਦਿੱਤੀ ਹੈ।
Advertisement
Advertisement