ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਠੰਢ ਦੀ ਆਮਦ ਨਾਲ ਰੂੰ ਪਿੰਜਣ ਵਾਲਿਆਂ ਦੇ ਚਿਹਰਿਆਂ ’ਤੇ ਰੌਣਕ ਆਈ

07:15 AM Nov 27, 2024 IST
ਮਾਲੇਰਕੋਟਲਾ ਵਿੱਚ ਰਜਾਈ ਭਰਦਾ ਹੋਇਆ ਕਾਰੀਗਰ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 26 ਨਵੰਬਰ
ਠੰਢ ਦੀ ਆਮਦ ’ਤੇ ਬਾਜ਼ਾਰਾਂ ’ਚ ਕੰਬਲਾਂ, ਰਜਾਈਆਂ ਤੇ ਗੱਦਿਆਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਰਜਾਈਆਂ, ਗੱਦੇ ਤੇ ਸਿਰਹਾਣੇ ਭਰਨ ਦਾ ਕੰਮ ਤੇਜ਼ ਹੋ ਗਿਆ ਹੈ। ਮਾਲੇਰਕੋਟਲਾ ਵਿੱਚ 1997 ਤੋਂ ਰੂੰ ਪਿੰਜਣ ਅਤੇ ਰਜਾਈਆਂ ਆਦਿ ਭਰਨ ਦਾ ਕੰਮ ਕਰਦੇ ਆ ਰਹੇ ਬਿਹਾਰ ਦੇ ਜ਼ਿਲ੍ਹਾ ਪਟਨਾ ਦੇ ਪਿੰਡ ਚੱਕੀਆ ਵਾਸੀ ਪੇਂਜੇ ਗੌਰੀ ਸ਼ੰਕਰ ਨੇ ਦੱਸਿਆ ਕਿ ਪਹਿਲਾਂ ਨਰਾਤਿਆਂ ਤੋਂ ਹੀ ਠੰਢ ਸ਼ੁਰੂ ਹੁੰਦਿਆਂ ਹੀ ਰਜਾਈਆਂ ਭਰਨ ਦਾ ਕੰਮ ਸ਼ੁਰੂ ਹੋ ਜਾਂਦਾ ਸੀ ਪਰ ਮੌਸਮੀ ਤਬਦੀਲੀ ਕਾਰਨ ਹੁਣ ਰਜਾਈਆਂ ਆਦਿ ਭਰਨ ਦਾ ਕੰਮ ਦੀਵਾਲੀ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ, ਜੋ ਅਕਤੂਬਰ ਤੋਂ ਫਰਵਰੀ ਤੱਕ ਚੱਲਦਾ ਹੈ। ਸੀਜ਼ਨ ਦੇ ਸ਼ੁਰੂ ’ਚ ਸਿਰਫ਼ ਚਾਰ-ਪੰਜ ਰਜਾਈਆਂ ਹੀ ਭਰਾਈ ਲਈ ਆਉਂਦੀਆਂ ਹਨ ਫਿਰ ਜਿਉਂ-ਜਿਉਂ ਠੰਢ ਵਧਦੀ ਜਾਂਦੀ ਹੈ, ਤਿਉਂ-ਤਿਉਂ ਰਜਾਈਆਂ ਆਦਿ ਭਰਨ ਦੀ ਗਿਣਤੀ ਵੀ ਵਧਦੀ ਜਾਂਦੀ ਹੈ। ਉਸ ਨੇ ਦੱਸਿਆ ਕਿ ਮੰਡੀਆਂ ਵਿੱਚ ਕਪਾਹ-ਨਰਮੇ ਦੀ ਨਵੀਂ ਫ਼ਸਲ ਨਾਲ ਰੂੰ ਦੇ ਭਾਅ ’ਚ ਉਤਰਾਅ-ਚੜ੍ਹਾਅ ਆ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਰੂੰ ਦੀ ਕੀਮਤ ’ਚ 20-25 ਰੁਪਏ ਪ੍ਰਤੀ ਕਿੱਲੋ ਦਾ ਇਜ਼ਾਫਾ ਹੋਇਆ ਹੈ। ਗਾਹਕਾਂ ’ਚ ਦੇਸੀ ਰੂੰ ਦੀ ਮੰਗ ਹੋਣ ਕਾਰਨ ਇਸ ਮੌਕੇ ਦੇਸੀ ਰੂੰ ਦੀ ਕੀਮਤ ਵਧ ਗਈ ਹੈ। ਉਸ ਨੇ ਦੱਸਿਆ ਕਿ ਉਹ ਇਕਹਿਰੀ ਰਜਾਈ ਦੀ ਭਰਾਈ ਦਾ 200, ਗੱਦੇ ਦੀ ਭਰਾਈ 150 ਰੁਪਏ ਅਤੇ ਸਿਰਹਾਣੇ ਦੀ ਭਰਾਈ 40 ਰੁਪਏ ਵਸੂਲਦਾ ਹੈ। ਉਸ ਦੇ ਸਹਾਇਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਫਾਈਬਰ ਰੂੰ ਦਾ ਭਾਅ 10-15 ਰੁਪਏ ਪ੍ਰਤੀ ਕਿਲੋਗ੍ਰਾਮ ਘੱਟ ਹੈ। ਉਂਜ ਦੇਸੀ ਰੂੰ ਵਾਲੀ ‌ਪ੍ਰਿੰਟ ਰਜਾਈ ਦੀ ਮੰਗ ਜ਼ਿਆਦਾ ਹੈ। ਅਧਿਆਪਕ ਜਸਵਿੰਦਰ ਸਿੰਘ ਮੋਰਾਂਵਾਲੀ ਨੇ ਕਿਹਾ ਕਿ ਫਾਈਬਰ ਰੂੰ ਵਾਤਾਵਰਣ ਅਤੇ ਸਿਹਤ ਅਨੁਕੂਲ ਨਾ ਹੋਣ ਕਰਕੇ ਦੇਸੀ ਰੂੰ ਦੀਆਂ ਰਜਾਈਆਂ ਹੀ ਭਰਾਉਣੀਆਂ ਚਾਹੀਦੀਆਂ ਹਨ ਤਾਂ ਜੋ ਹੱਥੀਂ ਰਜਾਈਆਂ ਭਰਨ ਦੇ ਰਿਵਾਇਤੀ ਕਿੱਤੇ ਨੂੰ ਵੀ ਬਚਾਇਆ ਜਾ ਸਕੇ।

Advertisement

Advertisement