ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਫ਼ਰ ਦੀ ਨਿਯੁਕਤੀ ਨਾਲ ‘ਸਾਹਿਤ ਭਵਨ’ ਦੀ ਆਸ ਬੱਝੀ

06:51 AM Jun 28, 2024 IST

ਲਖਵੀਰ ਸਿੰਘ ਚੀਮਾ
ਟੱਲੇਵਾਲ,­ 27 ਜੂਨ
ਭਾਸ਼ਾ ਵਿਭਾਗ ’ਚ ਸਾਹਿਤਕਾਰ ਜਸਵੰਤ ਜ਼ਫ਼ਰ ਦੀ ਬਤੌਰ ਡਾਇਰੈਕਟਰ ਨਿਯੁਕਤੀ ਨਾਲ ‘ਸਾਹਿਤ ਦੇ ਮੱਕੇ’ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਬਰਨਾਲਾ ਵਿਚ ‘ਸਾਹਿਤ ਭਵਨ’ ਦੀ ਉਸਾਰੀ ਨੂੰ ਬੂਰ ਪੈ ਸਕਦਾ ਹੈ। ‘ਆਪ’ ਸਰਕਾਰ ਵਿੱਚ ਲਗਪਗ ਪਹਿਲੇ ਨੌਂ ਮਹੀਨੇ ਭਾਸ਼ਾ ਵਿਭਾਗ ਦਾ ਮਹਿਕਮਾ ਸਥਾਨਕ ਵਿਧਾਇਕ ਗੁਰਮੀਤ ਸਿੰਘ ‘ਮੀਤ ਹੇਅਰ’ ਨੂੰ ਮਿਲਣ ਨਾਲ ਜ਼ਿਲ੍ਹਾ ਵਾਸੀ ‘ਸਾਹਿਤ ਭਵਨ’ ਦੀ ਉਸਾਰੀ ਬਾਰੇ ਆਸਵੰਦ ਹੋ ਗਏ ਸਨ। ਸਰਕਾਰੇ ਦਰਬਾਰੇ ‘ਸਿੱਧਾ ਹੱਥ’ ਪੈਣ ਕਰ ਕੇ ਹਰ ਪਾਸੇ ਤੋਂ ਸ਼ਹਿਰ ਵਿੱਚ ਸਾਹਿਤ ਭਵਨ ਦੀ ਉਸਾਰੀ ਦੀ ਮੰਗ ਤੇਜ਼ ਹੋ ਗਈ ਸੀ। ਮੰਤਰੀ ਨੇ ਵੀ ਕਈ ਮੌਕਿਆਂ ’ਤੇ ਸਾਹਿਤ ਅਤੇ ਸਾਹਿਤਕਾਰਾਂ ਨਾਲ ਆਪਣਾ ਹੇਜ ਪ੍ਰਗਟਾਉਂਦਿਆਂ ਇਸ ਬਾਬਤ ਲੰਬੇ ਚੌੜੇ ਵਾਅਦੇ ਵੀ ਕੀਤੇ ਸਨ। ਲੁਧਿਆਣਾ ਪੰਜਾਬੀ ਭਵਨ ਦੀ ਤਰਜ਼ ’ਤੇ ਬਰਨਾਲਾ ਵਿੱਚ ਅਤਿ-ਆਧੁਨਿਕ ‘ਸਾਹਿਤ ਭਵਨ’ ਦੀ ਉਸਾਰੀ ਨੂੰ ਆਪਣਾ ਪ੍ਰਮੁੱਖ ਏਜੰਡਾ ਦੱਸਿਆ। ਜ਼ਿਲ੍ਹੇ ਅੰਦਰ ਲਗਪਗ ਇੱਕ ਦਰਜਨ ਤੋਂ ਵੱਧ ਸਾਹਿਤਕ ਸੰਸਥਾਵਾਂ ਸਰਗਰਮ ਹਨ,­ ਪਰ ਉਨ੍ਹਾਂ ਕੋਲ ਪ੍ਰੋਗਰਾਮ ਕਰਨ ਲਈ ਕੋਈ ਢੁੱਕਵੀਂ ਥਾਂ ਨਹੀਂ ਹੈ। ਉਹ ਛੁੱਟੀ ਵਾਲੇ ਦਿਨ ਹੀ ਸਕੂਲਾਂ ਅਤੇ ਕਾਲਜਾਂ ਵਿਚ ਜਾਂ ਨਿੱਜੀ ਸੰਸਥਾਵਾਂ ’ਚ ਆਪਣੇ ਪ੍ਰੋਗਰਾਮ ਕਰਵਾਉਂਦੇ ਹਨ। ਪਿਛਲੇ ਦੋ ਦਹਾਕਿਆਂ ਤੋਂ ਸ਼ਹਿਰ ਦੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਇਸ ਭਵਨ ਦੀ ਉਸਾਰੀ ਦੀ ਮੰਗ ਸਬੰਧੀ ਹਰ ਹਰਬਾ ਵਰਤ ਕੇ ਦੇਖ ਲਿਆ ਹੈ।
ਸਾਹਿਤਕਾਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬਰਨਾਲਾ ਦੇ ਲੇਖਕਾਂ ਦਾ ਕੌਮਾਂਤਰੀ ਪੱਧਰ ’ਤੇ ਵੱਡਾ ਨਾਂ ਹੈ। ਹਰ ਮੁਹਿੰਮ ਵਿੱਚ ਇੱਥੋਂ ਦੇ ਸਾਹਿਤਕਾਰਾਂ ਨੇ ਯੋਗਦਾਨ ਪਾਇਆ, ਪਰ ਸਾਹਿਤ ਦੇ ਮੱਕੇ ਲਈ ਕਿਸੇ ਵੀ ਸਰਕਾਰ ਨੇ ‘ਸਾਹਿਤ ਭਵਨ’ ਬਣਾਉਣ ਦਾ ਉੱਦਮ ਨਹੀਂ ਕੀਤਾ। ਹਰ ਹਫ਼ਤੇ ਸਾਹਿਤਕ ਸਮਾਗਮ ਹੁੰਦੇ ਹਨ,­ ਜਿਸ ਵਿੱਚ ਨਾਮੀ ਲੇਖਕ ਸ਼ਾਮਲ ਹੁੰਦੇ ਹਨ। ਇਹ ਸਮਾਗਮ ਸਾਹਿਤ ਭਵਨ ਨਾ ਹੋਣ ਕਰ ਕੇ ਨਿੱਜੀ ਥਾਵਾਂ ਉੱਪਰ ਹੀ ਕਰਨੇ ਪੈ ਰਹੇ ਹਨ। ਪਰ ਹੁਣ ਪੂਰੀ ਆਸ ਹੈ ਕਿ ਇੱਕ ਸੰਵੇਦਨਸ਼ੀਲ ਸਾਹਿਤਕਾਰ ਦੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਵਜੋਂ ਨਿਯੁਕਤੀ ਨਾਲ ਜ਼ਿਲ੍ਹੇ ਦੇ ਸਾਹਿਤ ਪ੍ਰੇਮੀਆਂ ਦੀ ‘ਸਾਹਿਤ ਭਵਨ’ ਦੀ ਮੰਗ ਜ਼ਰੂਰ ਪੂਰੀ ਹੋਵੇਗੀ।

Advertisement

Advertisement
Advertisement