ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਿੱਤਿਆ ਦੀ ਜਿੱਤ ਨਾਲ ਡੱਬਵਾਲੀ ਦੇ ਕਰਜ਼ਦਾਰ ਹੋ ਗਏ ਹਾਂ: ਸੰਦੀਪ ਚੌਧਰੀ

10:35 AM Oct 10, 2024 IST
ਡੱਬਵਾਲੀ ਵਿੱਚ ਰੋਡ ਸ਼ੋਅ ਕਰਦੇ ਹੋਏ ਵਿਧਾਇਕ ਅੱਦਿਤਿਆ ਦੇਵੀਲਾਲ ਅਤੇ ਸੰਦੀਪ ਚੌਧਰੀ।

ਹਰਿਆਣਾ ਚੋਣਾਂ

Advertisement

ਪੱਤਰ ਪ੍ਰੇਰਕ
ਡੱਬਵਾਲੀ, 9 ਅਕਤੂਬਰ
ਅਦਿੱਤਿਆ ਦੇਵੀਲਾਲ ਦੀ ਜਿੱਤ ਵਿੱਚ ਚੌਟਾਲਾ ਖਾਨਦਾਨ ਦੇ ਮੈਂਬਰ ਅਤੇ ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ ਦੀ ਅਹਿਮ ਭੂਮਿਕਾ ਰਹੀ ਹੈ। ਸੰਦੀਪ ਚੌਧਰੀ ਨੇ ਉਨ੍ਹਾਂ ਦੇ ਚਚੇਰੇ ਭਰਾ ਅਤੇ ਇਨੈਲੋ ਉਮੀਦਵਾਰ ਅਦਿੱਤਿਆ ਦੇਵੀਲਾਲ ਨੂੰ ਡੱਬਵਾਲੀ ਤੋਂ ਜੇਤੂ ਬਣਾਉਣ ਲਈ ਹਲਕੇ ਦੇ ਵੋਟਰਾਂ ਅਤੇ ਇਨੈਲੋ ਵਰਕਰਾਂ ਦਾ ਧੰਨਵਾਦ ਕੀਤਾ ਹੈ। ਡੱਬਵਾਲੀ ਵਿੱਚ ਸਿਰਸਾ ਰੋਡ ’ਤੇ ਸਥਿਤ ਪੈਟਰੋਲ ਪੰਪ ’ਤੇ ਵਰਕਰਾਂ ਨਾਲ ਜਿੱਤ ਦਾ ਜਸ਼ਨ ਮਨਾਉਂਦਿਆਂ ਸੰਦੀਪ ਚੌਧਰੀ ਨੇ ਕਿਹਾ ਕਿ ਅਦਿੱਤਿਆ ਦੇਵੀਲਾਲ ਨੂੰ ਜਿਤਾ ਕੇ ਮਾਣ-ਸਤਿਕਾਰ ਲਈ ਉਹ ਹਮੇਸ਼ਾ ਹਲਕਾ ਵਾਸੀਆਂ ਦੇ ਕਰਜ਼ਦਾਰ ਰਹਿਣਗੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪਰਮਾਤਮਾ ਉਨ੍ਹਾਂ ਨੂੰ ਇੰਨੀ ਸ਼ਕਤੀ ਦੇਵੇ ਕਿ ਸਾਰੇ ਡੱਬਵਾਲੀ ਹਲਕਾ ਵਾਸੀਆਂ ਦੇ ਇਸ ਕਰਜ਼ ਨੂੰ ਵਿਆਜ ਸਮੇਤ ਉਨ੍ਹਾਂ ਦੀ ਘਰ ਪੁੱਜ ਕੇ ਉਤਾਰਿਆ ਜਾ ਸਕੇ। ਅਦਿੱਤਿਆ ਦੀ ਕਲਮ ਸਦਾ ਲੋਕਹਿੱਤ ਵਿੱਚ ਚਲੇ। ਉਨ੍ਹਾਂ ਕਿਹਾ ਕਿ ਇਸ ਹਮਾਇਤ ਦਾ ਮੁੱਲ ਡੱਬਵਾਲੀ ਨੂੰ ਸੁੰਦਰ ਅਤੇ ਖੁਸ਼ਹਾਲ ਬਣਾ ਕੇ ਚੁਕਾਇਆ ਜਾਵੇਗਾ। ਵਿਧਾਇਕ ਅਦਿੱਤਿਆ ਦੇਵੀਲਾਲ ਦਾ ਡੱਬਵਾਲੀ ਸ਼ਹਿਰ ਅਤੇ ਉਨ੍ਹਾਂ ਦੇ ਜੱਦੀ ਪਿੰਡ ਚੌਟਾਲਾ ਵਿੱਚ ਢੋਲ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਲੋਕਾਂ ਨੇ ਖੂਬ ਰੰਗ-ਗੁਲਾਲ ਉੜਾਏ ਅਤੇ ਪਟਾਖੇ ਚਲਾ ਕੇ ਜਿੱਤ ਦੀ ਖੁਸ਼ੀ ਮਨਾਈ। ਉਪਰੰਤ ਉਹ ਪਿੰਡ ਤੇਜਾਖੇੜਾ ਵਿੱਚ ਚੌਧਰੀ ਦੇਵੀਲਾਲ ਦੀ ਜਨਮਸਥਲੀ ‘ਤੇ ਜਾ ਕੇ ਨਤਮਸਤਕ ਹੋਏ। ਅਦਿੱਤਿਆ ਦੇਵੀਲਾਲ ਨੇ ਸਮੂਹ ਹਲਕਾ ਵਾਸੀਆਂ, ਇਨੈਲੋ ਕਾਰਕੁਨਾਂ ਅਤੇ ਖਾਸਕਰ ਜਿੱਤ ‘ਚ ਵੱਡੀ ਭੂਮਿਕਾ ਨਿਭਾਉਣ ਲਈ ਪਿੰਡ ਚੌਟਾਲਾ ਦੇ ਲੋਕਾਂ ਦਾ ਧੰਨਵਾਦ ਕੀਤਾ।

ਅਦਿੱਤਿਆ ਵੱਲੋਂ ਅਭੈ ਚੌਟਾਲਾ ਨਾਲ ਮੁਲਾਕਾਤ

ਵਿਧਾਇਕ ਅਦਿੱਤਿਆ ਦੇਵੀਲਾਲ ਨੇ ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨਾਲ ਮੁਲਾਕਾਤ ਕਰ ਕੇ ਅਸ਼ੀਰਵਾਦ ਲਿਆ। ਅਦਿੱਤਿਆ ਦੇਵੀਲਾਲ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਜਨਤਾ ਅਤੇ ਲੋਕਤੰਤਰ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਅਤੇ ਡੱਬਵਾਲੀ ਸ਼ਹਿਰ ਵਿੱਚ ਕਾਰਕੁਨਾਂ ਨੇ ਚੋਣ ਨੂੰ ਆਪਣਾ ਚੋਣ ਸਮਝ ਕੇ ਲੜਿਆ ਅਤੇ ਖੂਬ ਮਿਹਨਤ ਨਾਲ ਉਨ੍ਹਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਨੈਲੋ ਵਿਧਾਇਕ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿ ਉਹ ਪਹਿਲਾਂ ਵੀ ਹਲਕੇ ਵਿੱਚ ਦਿਲੋਂ ਕੰਮ ਕੀਤਾ ਅਤੇ ਅਗਾਂਹ ਵੀ ਕੋਈ ਕਸਰ ਨਹੀਂ ਛੱਡਣਗੇ ਤੇ ਲੋਕਾਂ ਦੀ ਆਵਾਜ਼ ਵਿਧਾਨ ਸਭਾ ਵਿਚ ਚੁੱਕਣਗੇ।

Advertisement

Advertisement