ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ’ਚ ਰਹਿਣ ਲਈ ਵਨਿੀਪੈਗ ਸਭ ਤੋਂ ਘੱਟ ਸੁਰੱਖਿਅਤ

08:01 AM Jul 12, 2023 IST
featuredImage featuredImage

ਸੁਰਿੰਦਰ ਮਾਵੀ
ਵਨਿੀਪੈਗ, 11 ਜੁਲਾਈ
ਕੈਨੇਡੀਅਨ ਸ਼ਹਿਰਾਂ ਦੀ ਸੇਫਟੀ ਤੇ ਸਕਿਓਰਿਟੀ ਸਬੰਧੀ ਨਵਾਂ ਡੇਟਾ ਜਾਰੀ ਕੀਤਾ ਗਿਆ ਹੈ। ਕਿਰਾਏ ਉੱਤੇ ਘਰ ਦੇਣ ਵਾਲੀ ਸਾਈਟ ‘ਰੈਂਟੋਲਾ’ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਡਾਟਾ ਕੈਨੇਡਿਆਈ ਨਾਗਰਿਕਾਂ ਦੀ ਮਦਦ ਲਈ ਜਾਰੀ ਕੀਤਾ ਗਿਆ ਹੈ ਤਾਂ ਕਿ ਰਹਿਣ ਲਈ ਥਾਂ ਚੁਣਨ ਤੋਂ ਪਹਿਲਾਂ ਉਨ੍ਹਾਂ ਨੂੰ ਉੱਥੋਂ ਬਾਰੇ ਥੋੜ੍ਹੀ ਜਾਣਕਾਰੀ ਹੋਵੇ। ਇਸ ਸਾਈਟ ਵੱਲੋਂ ਕੈਨੇਡੀਅਨ ਸ਼ਹਿਰਾਂ ਦੀ ਸੇਫਟੀ ਸਬੰਧੀ ਵੱਖ ਵੱਖ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ, ਜਨਿ੍ਹਾਂ ਵਿੱਚ ਪੁਲੀਸ ਫੋਰਸ, ਐਮਰਜੈਂਸੀ ਰਿਸਪਾਂਸ ਸਿਸਟਮ ਤੇ ਕਮਿਊਨਿਟੀ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮਾਂ ਲਈ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਆਦਿ ਸ਼ਾਮਲ ਹਨ।
ਸੇਫਟੀ ਇੰਡੈਕਸ ਦੇ ਹਿਸਾਬ ਨਾਲ ਓਂਟਾਰੀਓ ਦੇ ਸ਼ਹਿਰਾਂ ਵਿੱਚ ਬੈਰੀ ਨੂੰ ਸਭ ਤੋਂ ਸੁਰੱਖਿਅਤ ਸ਼ਹਿਰ ਦਾ ਦਰਜਾ ਹਾਸਲ ਹੋਇਆ ਹੈ। ਉਸ ਨੂੰ 10 ਵਿੱਚੋਂ 7.13 ਅੰਕ ਹਾਸਲ ਹੋਏ। ਟੋਰਾਂਟੋ 6.63 ਦੀ ਰੇਟਿੰਗ ਨਾਲ ਚੌਥੇ ਸਥਾਨ ਉੱਤੇ ਰਿਹਾ। ਬ੍ਰੈਂਟਫੋਰਡ ਦੂਜੇ ਤੇ ਗੁਐਲਫ ਤੀਜੇ ਸਥਾਨ ਉੱਤੇ ਰਹੇ। ਪਹਿਲੇ ਦਸ ਸੁਰੱਖਿਅਤ ਸ਼ਹਿਰਾਂ ਵਿੱਚੋਂ ਦੋ ਸ਼ਹਿਰ ਸੇਂਟ ਜੋਨਜ਼, ਨਿਊ ਬਰੰਜ਼ਵਿਕ ਤੇ ਲੈੱਥਬ੍ਰਿਜ, ਅਲਬਰਟਾ ਵਿੱਚ ਹੀ ਹਨ। ਭਾਵੇਂ ਲੈੱਥਬ੍ਰਿਜ ਪਹਿਲੇ 10 ਸ਼ਹਿਰਾਂ ਵਿੱਚ ਸ਼ੁਮਾਰ ਹੈ, ਪਰ ਇਸ ਦੇ ਬਾਵਜੂਦ ਰੈਂਟੋਲਾ ਦਾ ਕਹਿਣਾ ਹੈ ਕਿ ਅਲਬਰਟਾ ਦੇ ਇਸ ਦੱਖਣੀ ਸ਼ਹਿਰ ਵਿੱਚ ਕ੍ਰਾਈਮ ਰੇਟ ਪੂਰੇ ਦੇਸ਼ ਨਾਲੋਂ ਵੱਧ ਹੈ। ਇਸ ਸੂਚੀ ਵਿੱਚ ਵਨਿੀਪੈੱਗ, ਕੈਲੋਅਨਾ ਤੇ ਥੰਡਰ ਬੇਅ ਆਖਰੀ ਪਾਏਦਾਨ ਉੱਤੇ ਹਨ। ਕੈਨੇਡਾ ਦੇ ਦੂਜੇ ਵੱਡੇ ਸ਼ਹਿਰ ਜਿਵੇਂ ਕਿ ਮਾਂਟਰੀਅਲ, ਵੈਨਕੂਵਰ, ਕੈਲਗਰੀ ਤੇ ਐਡਮੰਟਨ ਕ੍ਰਮਵਾਰ 12ਵੇਂ, 18ਵੇਂ, 20ਵੇਂ ਤੇ 21ਵੇਂ ਸਥਾਨ ਉੱਤੇ ਹਨ।

Advertisement

Advertisement
Tags :
ਸੁਰੱਖਿਅਤਕੈਨੇਡਾਰਹਿਣਵਨਿੀਪੈਗ