For the best experience, open
https://m.punjabitribuneonline.com
on your mobile browser.
Advertisement

ਗ਼ਦਰ ਲਹਿਰ ਬਾਰੇ ਪ੍ਰੀਖਿਆ ਦੇ ਜੇਤੂ ਸਨਮਾਨੇ

09:49 AM Apr 22, 2024 IST
ਗ਼ਦਰ ਲਹਿਰ ਬਾਰੇ ਪ੍ਰੀਖਿਆ ਦੇ ਜੇਤੂ ਸਨਮਾਨੇ
ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨ ਹਾਸਲ ਕਰਦੇ ਹੋਏ।
Advertisement

ਪੱਤਰ ਪ੍ਰੇਰਕ
ਤਰਨ ਤਾਰਨ, 21 ਅਪਰੈਲ
ਗ਼ਦਰ ਲਹਿਰ ਦੇ ਮੋਢੀ ਬਾਬਾ ਵਿਸਾਖਾ ਸਿੰਘ ਦਦੇਹਰ ਸਾਹਿਬ ਅਤੇ ਲਹਿਰ ਦੇ ਹੋਰਨਾਂ ਯੋਧਿਆਂ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਬਾਰੇ ਪਿੰਡ ਵਿੱਚ ਲਈ ਗਈ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਜ ਇਨਾਮਾਂ ਦੀ ਵੰਡ ਕੀਤੀ ਗਈ| ਇਸ ਪ੍ਰੀਖਿਆ ਵਿੱਚ ਅਕਾਲ ਅਕੈਡਮੀ ਦਦੇਹਰ ਸਾਹਿਬ, ਸਰਕਾਰੀ ਪ੍ਰਾਇਮਰੀ ਸਕੂਲ ਦਦੇਹਰ ਸਾਹਿਬ, ਸਰਕਾਰੀ ਹਾਈ ਸਕੂਲ ਦਦੇਹਰ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਆਦਿ ਸਕੂਲਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਸੀ| ਪਿੰਡ ਦੀ ਗ਼ਦਰੀ ਬਾਬਾ ਵਿਸਾਖਾ ਸਿੰਘ ਕਲੱਬ ਦੇ ਆਗੂ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਕਲੱਬ ਵੱਲੋਂ ਪ੍ਰਕਾਸ਼ਿਤ ਕੀਤੇ ਕਿਤਾਬਚੇ ਦੀ ਜਾਣਕਾਰੀ ਅਨੁਸਾਰ ਲਈ ਗਈ ਸੀ| ਇਸ ਪ੍ਰੀਖਿਆ ਲਈ ਉਮਰ ਵਰਗਾਂ ਅਨੁਸਾਰ ਪੰਜ ਗਰੁੱਪ ਬਣਾਏ ਗਏ ਸਨ। ਇਨ੍ਹਾਂ ਵਿਚ ਪਹਿਲੇ ਤੋਂ ਲੈ ਕੇ ਦਸਵੇਂ ਨੰਬਰ ਤੱਕ ਆਉਣ ਵਾਲੇ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਆ ਗਿਆ| ਪਿੰਡ ਦੇ ਗੁਰਦੁਆਰਾ ਤਪ ਸਥਾਨ ਦੀ ਪ੍ਰਬੰਧਕ ਕਮੇਟੀ, ਨਗਰ ਦੇ ਪਤਵੰਤੇ ਸੱਜਣਾਂ ਤੇ ਹੋਰਨਾਂ ਦੇ ਉੱਦਮ ਨਾਲ ਕੀਤੇ ਇਸ ਉਪਰਾਲੇ ਵਿਚ ਮਾਸਟਰ ਅਮਰੀਕ ਸਿੰਘ (ਅਮਰੀਕਾ), ਸੁਖਵਿੰਦਰ ਸਿੰਘ ਦਦੇਹਰ, ਭਾਈ ਅੰਗਰੇਜ਼ ਸਿੰਘ, ਦਿਲਬਾਗ ਸਿੰਘ ਪਟਵਾਰੀ, ਸਰਬਜੀਤ ਸਿੰਘ ਛੱਬਾ, ਭਰਪੂਰ ਸਿੰਘ, ਸਵਰਨ ਸਿੰਘ ਆਦਿ ਨੇ ਸਹਿਯੋਗ ਦਿੱਤਾ|

Advertisement

Advertisement
Author Image

Advertisement
Advertisement
×