ਆਮ ਗਿਆਨ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਨਮਾਨੇ
ਨਿੱਜੀ ਪੱਤਰ ਪ੍ਰੇਰਕ
ਬੰਗਾ, 7 ਨਵੰਬਰ
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿੱਚ ‘ਮਾਂ ਬੋਲੀ’ ਨੂੰ ਸਮਰਪਿਤ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਦੇ ਤੀਜੇ ਦਿਨ ਅੱਜ ਹੋਈ ਆਮ ਗਿਆਨ ਦੀ ਲਿਖਤੀ ਪ੍ਰਤੀਯੋਗਤਾ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲਿਆਂ ਵਿੱਚ ਕ੍ਰਮਵਾਰ ਸੁੱਖਮਨ ਬੱਧਣ, ਜੁਝਾਰ ਸਿੰਘ ਅਤੇ ਤਰੁਨ ਕੁਮਾਰ ਮਾਹੀ ਸ਼ਾਮਲ ਸਨ। ਇਨ੍ਹਾਂ ਨੂੰ ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ ਦਿੱਤੇ ਗਏ। ਇਹ ਸਨਮਾਨ ਰਸਮਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈਆਂ। ਸਕੂਲ ਦੇ ਡਾਇਰੈਕਟਰ ਪ੍ਰੋ. ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਵਨੀਤਾ ਚੋਟ ਵੱਲੋਂ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਉਕਤ ਪ੍ਰਤੀਯੋਗਤਾ ਵਿੱਚ ਪ੍ਰਸ਼ੰਸਾ ਪੱਤਰ ਹਾਸਲ ਕਰਨ ਪ੍ਰਤੀਯੋਗੀਆਂ ਵਿੱਚ ਜਸਲੀਨ ਕੌਰ, ਐਸ਼ਵੀਰ ਕੌਰ, ਚੰਨਪ੍ਰੀਤ ਕੌਰ ਲੀਜ਼ਾ, ਤਮੰਨਾ ਰਾਣੀ, ਮਨਪ੍ਰੀਤ ਕੌਰ, ਪਰਾਚੀ, ਨਿੰਦਰਜੀਤ ਕੌਰ, ਹਰਲੀਨ ਕੌਰ, ਤਰਨਪ੍ਰੀਤ ਕੌਰ, ਸੁਖਮਨੀ ਕੌਰ, ਗੁਰਲੀਨ ਕੌਰ, ਜਸਨੂਰ ਗਿੱਲ, ਬਰਲੀਨ ਕੌਰ ਤੇ ਹਰਕੀਰਤ ਕੌਰ ਆਦਿ ਸ਼ਾਮਲ ਸਨ।