ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿੰਬਲਡਨ: ਵੋਂਦਰੋਸੋਵਾ ਨੇ ਜੇਬਿਉਰ ਨੂੰ ਹਰਾ ਕੇ ਜਿੱਤਿਆ ਪਹਿਲਾ ਗਰੈਂਡ ਸਲੈਮ

07:12 AM Jul 16, 2023 IST
ਚੈੱਕ ਗਣਰਾਜ ਦੀ ਮਾਰਕੇਟਾ ਵੋਂਦਰੋਸੋਵਾ ਜੇਤੂ ਟਰਾਫੀ ਨਾਲ ਮੁਸਕਰਾੳੁਂਦੀ ਹੋੲੀ ਤੇ (ਸੱਜੇ) ਮੁਕਾਬਲਾ ਹਾਰਨ ਮਗਰੋਂ ਉਦਾਸ ਖਡ਼੍ਹੀ ਟਿੳੂਨੀਸ਼ੀਆ ਦੀ ਓਨਸ ਜੇਬਿੳੁਰ। -ਫੋਟੋ: ਰਾਇਟਰਜ਼

ਵਿੰਬਲਡਨ, 15 ਜੁਲਾਈ
ਗ਼ੈਰਦਰਜਾ ਪ੍ਰਾਪਤ ਮਾਰਕੇਟਾ ਵੋਂਦਰੋਸੋਵਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਛੇਵਾਂ ਦਰਜਾ ਪ੍ਰਾਪਤ ਓਨਸ ਜੇਬਿਉਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਚੈੈੱਕ ਗਣਰਾਜ ਦੀ 24 ਸਾਲਾ ਖਿਡਾਰਨ ਵੋਂਦਰੋਸੋਵਾ ਨੇ ਪਿਛਲੇ ਸਾਲ ਉਪ ਜੇਤੂ ਰਹੀ ਜੇਬਿਉਰ ਨੂੰ 6-4, 6-4 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਹਾਸਲ ਕੀਤਾ। ਵੋਂਦਰੋਸੋਵਾ ਦੀ ਵਿਸ਼ਵ ਦਰਜਾਬੰਦੀ 42 ਹੈ ਅਤੇ ਉਹ ਪਿਛਲੇ 60 ਸਾਲਾਂ ਵਿੱਚ ਵਿੰਬਲਡਨ ਦੇ ਫਾਈਨਲ ਵਿੱਚ ਖੇਡਣ ਵਾਲੀ ਪਹਿਲੀ ਗੈਰਦਰਜਾ ਪ੍ਰਾਪਤ ਖਿਡਾਰਨ ਬਣੀ ਸੀ। ਇੱਥੇ ਵੋਂਦਰੋਸੋਵਾ ਦੋਵਾਂ ਸੈੱਟਾਂ ਵਿੱਚ ਪੱਛੜ ਰਹੀ ਸੀ, ਪਰ ਪਹਿਲੇ ਸੈੱਟ ਵਿੱਚ ਉਸ ਨੇ ਲਗਾਤਾਰ ਚਾਰ ਅੰਕ ਬਣਾ ਕੇ ਜਿੱਤ ਦਰਜ ਕੀਤੀ, ਜਦਕਿ ਦੂਸਰੇ ਸੈੱਟ ਵਿੱਚ ਅੰਤਿਮ ਤਿੰਨ ਗੇਮ ਜਿੱਤ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਹ ਉਸ ਦਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਹੈ। ਉਹ 2019 ਵਿੱਚ ਫਰੈਂਚ ਓਪਨ ਦੇ ਫਾਈਨਲ ਵਿੱਚ ਹਾਰ ਗਈ ਸੀ। -ਏਪੀ

Advertisement

Advertisement
Tags :
Tennisਸਲੈਮਗਰੈਂਡਜਿੱਤਿਆਜੇਬਿਉਰਪਹਿਲਾਂਵਿੰਬਲਡਨ:ਵੋਂਦਰੋਸੋਵਾ