For the best experience, open
https://m.punjabitribuneonline.com
on your mobile browser.
Advertisement

ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦਿਆਂਗਾ: ਧਰਮਕੋਟ

09:13 AM Apr 22, 2024 IST
ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦਿਆਂਗਾ  ਧਰਮਕੋਟ
Advertisement

ਪੱਤਰ ਪ੍ਰੇਰਕ
ਜੈਤੋ, 21 ਅਪਰੈਲ
ਪਾਰਲੀਮਾਨੀ ਹਲਕਾ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਣ ਅਤੇ ਉਹ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ‘ਮਰਹੂਮ ਅਕਾਲੀ ਆਗੂ ਗੁਰਦੇਵ ਸਿੰਘ ਬਾਦਲ ਉਨ੍ਹਾਂ ਦੇ ਨਾਨਾ ਜੀ ਹੋਣ ਕਰਕੇ ਉਨ੍ਹਾਂ ਜੈਤੋ ਖੇਤਰ ਨਾਲ ਗੂੜ੍ਹਾ ਰਿਸ਼ਤਾ ਹੈ’। ਰਾਜਵਿੰਦਰ ਸਿੰਘ ਦੇ ਮਾਮਾ ਅਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਉਰਫ਼ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜੋ ਹਰੇਕ ਵਰਕਰ ਨੂੰ ਸਨਮਾਨ ਦਿੰਦੀ ਹੈ। ਇਸ ਮੌਕੇ ਯੂਥ ਅਕਾਲੀ ਆਗੂ ਕਰਨ ਸਿੰਘ ਦੁੱਲਟ, ਸਾਬਕਾ ਚੇਅਰਮੈਨ ਜਗਰੂਪ ਸਿੰਘ ਬਰਾੜ ਚੈਨਾ, ਰਿਟਾ. ਐਸਡੀਓ ਸੁਖਦੇਵ ਸਿੰਘ, ਗੁਰਚੇਤ ਸਿੰਘ ਢਿੱਲੋ ਸਾਬਕਾ ਡਾਇਰੈਕਟਰ ਮਾਰਕਫ਼ੈਡ ਪੰਜਾਬ, ਪਰਗਟ ਸਿੰਘ ਡੋਡ, ਗੁਰਮੀਤ ਸਿੰਘ ਬਰਾੜ, ਜਸਪਾਲ ਸਿੰਘ, ਡਾ. ਬਲਵਿੰਦਰ ਸਿੰਘ ਐਮਸੀ, ਅਮਰਜੀਤ ਕੌਰ ਪੰਜਗਰਾਈਂ, ਗੁਰਦਰਸ਼ਨ ਲਾਲ (ਕਾਲੂ ਅਬਰੋਲ), ਗੁਰਦੀਪ ਸਿੰਘ ਗੁਰੀਆ, ਸਰਬਜੀਤ ਸਿੰਘ ਬਾਠ ਦਬੜ੍ਹੀਖਾਨਾ, ਬਲਾਕ ਪ੍ਰਧਾਨ ਬਲਵੰਤ ਸਿੰਘ ਕਰੀਰਵਾਲੀ, ਨੀਲਾ ਸਿੰਘ ਸੂਰਘੂਰੀ, ਕੇਵਲ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×