ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਨੂੰ ਵੋਟ ਦੇਵਾਂਗੀ: ਨਿੱਕੀ ਹੇਲੀ

06:55 AM May 24, 2024 IST

ਵਾਸ਼ਿੰਗਟਨ, 23 ਮਈ
ਭਾਰਤੀ-ਅਮਰੀਕੀ ਸਿਆਸਤਦਾਨ ਨਿੱਕੀ ਹੇਲੀ ਨੇ ਅੱਜ ਕਿਹਾ ਕਿ ਉਹ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਵੋਟ ਪਾਵੇਗੀ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ ਹੇਲੀ ਨੇ ਵਾਸ਼ਿੰਗਟਨ ਵਿੱਚ ਇਕ ਪ੍ਰੋਗਰਾਮ ਦੌਰਾਨ ਕਿਹਾ, ‘‘ਮੈਂ ਟਰੰਪ ਨੂੰ ਵੋਟ ਦੇਵਾਂਗੀ।’’ ਹੇਲੀ ਨੇ ਅਮਰੀਕਾ ਦੀ ਰਾਜਧਾਨੀ ਵਿੱਚ ਕੌਮੀ ਸੁਰੱਖਿਆ ਅਤੇ ਵਿਦੇਸ਼ ਨੀਤੀ ਬਾਰੇ ਇਕ ਭਾਸ਼ਣ ਦਿੱਤਾ।
ਉਨ੍ਹਾਂ ਕਿਹਾ, ‘‘ਇਕ ਵੋਟਰ ਵਜੋਂ ਮੈਂ ਆਪਣੀ ਪਹਿਲ ਅਜਿਹੇ ਰਾਸ਼ਟਰਪਤੀ ’ਤੇ ਛੱਡਦੀ ਹਾਂ ਜੋ ਸਾਡੇ ਸਹਿਯੋਗੀਆਂ ਦਾ ਸਮਰਥਨ ਕਰੇਗਾ ਅਤੇ ਸਾਡੇ ਦੁਸ਼ਮਣਾਂ ਨੂੰ ਜਵਾਬਦੇਹ ਬਣਾਏਗਾ, ਜੋ ਸਰਹੱਦ ਨੂੰ ਸੁਰੱਖਿਅਤ ਬਣਾਏਗਾ, ਕੋਈ ਬਹਾਨਾ ਨਹੀਂ। ਇਕ ਰਾਸ਼ਟਰਪਤੀ ਜੋ ਕਿ ਪੂੰਜੀਵਾਦ ਅਤੇ ਆਜ਼ਾਦੀ ਦਾ ਸਮਰਥਨ ਕਰੇਗਾ, ਇਕ ਰਾਸ਼ਟਰਪਤੀ ਜੋ ਸਮਝਦਾ ਹੈ ਕਿ ਸਾਨੂੰ ਘੱਟ ਕਰਜ਼ੇ ਦੀ ਲੋੜ ਹੈ, ਵਧੇਰੇ ਦੀ ਨਹੀਂ।’’
ਉਨ੍ਹਾਂ ਕਿਹਾ, ‘‘ਟਰੰਪ ਇਨ੍ਹਾਂ ਨੀਤੀਆਂ ’ਤੇ ਸਹੀ ਨਹੀਂ ਰਹੇ ਹਨ। ਮੈਂ ਇਹ ਗੱਲ ਕਈ ਵਾਰ ਸਪੱਸ਼ਟ ਕੀਤੀ ਹੈ ਪਰ ਜੋਅ ਬਾਇਡਨ ਇਕ ਤਬਾਹੀ ਰਹੇ ਹਨ, ਇਸ ਵਾਸਤੇ ਮੈਂ ਟਰੰਪ ਨੂੰ ਵੋਟ ਦੇਵਾਂਗੀ। ਇਹ ਕਹਿਣ ਤੋਂ ਬਾਅਦ... ਮੈਂ ਆਪਣੀ ਮੁਅੱਤਲੀ ਦੇ ਭਾਸ਼ਣ ਵਿੱਚ ਜੋ ਕਿਹਾ ਸੀ, ਮੈਂ ਉਸ ’ਤੇ ਕਾਇਮ ਹਾਂ।’’
ਹੇਲੀ ਵੀ ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਸੀ ਪਰ ਉਸ ਨੂੰ ਪ੍ਰਾਇਮਰੀ ਚੋਣਾਂ ਵਿੱਚ ਸਫਲਤਾ ਨਹੀਂ ਸੀ ਮਿਲੀ। ਹੇਲੀ ਨੇ ਚੋਣ ਮੁਹਿੰਮ ਦੌਰਾਨ ਆਪਣੇ ਵਿਰੋਧੀ ਰਹੇ ਟਰੰਪ ਦੀ ਮਹੀਨਿਆਂ ਤੱਕ ਸਖ਼ਤ ਆਲੋਚਨਾ ਕੀਤੀ ਸੀ ਪਰ ਹੁਣ ਉਸ ਨੇ ਟਰੰਪ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਹੈ।
ਹੇਲੀ ਦੱਖਣੀ ਕੈਰੋਲਾਈਨਾ ਦੇ ਬੈਮਬਰਗ ਵਿੱਚ ਪੈਦਾ ਹੋਈ ਸੀ। ਉਸ ਦੇ ਮਾਪੇ ਸਿੱਖ ਪਰਵਾਸੀ ਸਨ ਜੋ ਕਿ ਪਿੱਛੋਂ ਅੰਮ੍ਰਿਤਸਰ (ਪੰਜਾਬ) ਤੋਂ ਸਨ। ਹੇਲੀ ਰਾਸ਼ਟਰਪਤੀ ਮੰਤਰੀ ਮੰਡਲ ਵਿੱਚ ਸੇਵਾ ਨਿਭਾਉਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸੀ। -ਪੀਟੀਆਈ

Advertisement

Advertisement
Advertisement