For the best experience, open
https://m.punjabitribuneonline.com
on your mobile browser.
Advertisement

ਵਪਾਰ ਲਈ ਰਸਤਾ ਖੁੱਲ੍ਹਵਾਉਣ ਦੇ ਯਤਨ ਕਰਾਂਗਾ: ਮਾਨ

07:51 AM Apr 26, 2024 IST
ਵਪਾਰ ਲਈ ਰਸਤਾ ਖੁੱਲ੍ਹਵਾਉਣ ਦੇ ਯਤਨ ਕਰਾਂਗਾ  ਮਾਨ
ਕੋਟਲਾ ਗੁੱਜਰਾਂ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਈ ਇਮਾਨ ਸਿੰਘ ਮਾਨ। -ਫੋਟੋ: ਮਿੰਟੂ
Advertisement

ਚੇਤਨਪੁਰਾ: ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਈਮਾਨ ਸਿੰਘ ਮਾਨ ਵੱਲੋਂ ਆਪਣੇ ਸਮਰਥਕਾਂ ਨਾਲ ਮਜੀਠਾ ਦੇ ਪਿੰਡ ਕੋਟਲਾ ਗੁੱਜਰਾਂ ਵਿੱਚ ਅਕਾਲੀ ਵਰਕਰਾਂ ਦੀ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਅਤੇ ਸਿੱਖ ਕੌਮ ਲਈ ਹਮੇਸ਼ਾ ਮੂਹਰੇ ਹੋ ਕੇ ਸੰਘਰਸ਼ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਉਪਰੰਤ ਪਾਕਿਸਤਾਨ ਅਤੇ ਹੋਰ ਦੇਸ਼ਾਂ ਨਾਲ ਸਿੱਧਾ ਵਪਾਰ ਕਰਨ ਵਾਸਤੇ ਅਟਾਰੀ ਸਰਹੱਦ ਰਾਹੀਂ ਰਸਤਾ ਖੁੱਲ੍ਹਵਾਉਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੇ ਯਤਨ ਕੀਤੇ ਜਾਣੇ ਜਾਣਗੇ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਕੋਟਲਾ, ਅਮਰੀਕ ਸਿੰਘ ਨੰਗਲ ਮਾਝਾ ਜ਼ੋਨ ਦੇ ਜਥੇਬੰਦਕ ਸਕੱਤਰ, ਕੁਲਵੰਤ ਸਿੰਘ ਮਝੈਲ ਮੰਝਿਆਂਵਾਲੀ ਜ਼ਿਲਾ ਪ੍ਰਧਾਨ ਬਟਾਲਾ, ਬਲਵਿੰਦਰ ਸਿੰਘ ਕਾਲਾ ਅੰਮ੍ਰਿਤਸਰ ਸੀਨੀਅਰ ਅਕਾਲੀ ਆਗੂ (ਮਾਨ) ਦਲ ਤੇ ਗੁਰਬੀਰ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×