ਅਜੀਤ ਪਵਾਰ ਤੇ 8 ਹੋਰ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਬਾਰੇ ਪਟੀਸ਼ਨ ’ਤੇ ਢੁਕਵਾਂ ਕਦਮ ਚੁੱਕਾਂਗਾ: ਵਿਧਾਨ ਸਭਾ ਸਪੀਕਰ
12:06 PM Jul 03, 2023 IST
ਮੁੰਬਈ, 3 ਜੁਲਾਈ
ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਅੱਜ ਕਿਹਾ ਕਿ ਉਹ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਵਿੱਚ ਸ਼ਾਮਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਅਜੀਤ ਪਵਾਰ ਅਤੇ ਪਾਰਟੀ ਦੇ ਅੱਠ ਹੋਰ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਢੁਕਵੇਂ ਕਦਮ ਚੁੱਕਣਗੇ। ਐੱਨਸੀਪੀ ਦੇ ਸੂਬਾ ਪ੍ਰਧਾਨ ਜਯੰਤ ਪਾਟਿਲ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਾਰਟੀ ਨੇ ਅਜੀਤ ਪਵਾਰ ਅਤੇ ਅੱਠ ਹੋਰ ਵਿਧਾਇਕਾਂ ਖ਼ਿਲਾਫ਼ ਅਯੋਗਤਾ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੂੰ ਵੀ ਇੱਕ ਈ-ਮੇਲ ਭੇਜੀ ਗਈ ਹੈ।
Advertisement
Advertisement