ਤਰਾਰੀ (ਬਿਹਾਰ), 9 ਨਵੰਬਰਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਰਾਸ਼ਟਰੀ ਜਨਤਾ ਦਲ (ਆਰਜੇਡੀ) ਨਾਲ ਹੱਥ ਮਿਲਾ ਕੇ ਅਤੀਤ ਵਿੱਚ ਉਨ੍ਹਾਂ ਨੇ ‘ਦੋ ਵਾਰ ਗਲਤੀ ਕੀਤੀ’ ਪਰ ਹੁਣ ਉਹ ਸਥਾਈ ਤੌਰ ’ਤੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਰਹਿਣਗੇ। ਤਰਾਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਵਿਸ਼ਾਲ ਪ੍ਰਸ਼ਾਂਤ ਦੇ ਹੱਕ ’ਚ ਚੋਣ ਰੈਲੀ ਦੌਰਾਨ ਨਿਤੀਸ਼ ਨੇ ਆਖਿਆ, ‘‘ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਤੇ ਇੱਕ ਵਾਰ ਫਿਰ ਕਹਿ ਰਿਹਾ ਹਾਂ ਕਿ ਅਸੀਂ (ਭਾਜਪਾ-ਜੇਡੀਯੂ) ਪਹਿਲਾਂ ਵੀ ਇਕੱਠੇ ਸੀ। ਮੈਂ ਆਰਜੇਡੀ ਨਾਲ ਹੱਥ ਮਿਲਾ ਕੇ ਦੋ ਵਾਰ ਗਲਤੀ ਕੀਤੀ। ਮੈਂ ਪਹਿਲਾਂ ਦੋ ਵਾਰ ਇੱਧਰ-ਉੱਧਰ ਗਿਆ ਪਰ ਹੁਣ ਮੈਂ ਫਿਰ ਐੱਨਡੀਏ ’ਚ ਆ ਗਿਆ ਹੈ। ਮੈਂ ਸਥਾਈ ਤੌਰ ’ਤੇ ਐੱਨਡੀਏ ਦੇ ਨਾਲ ਹੀ ਰਹਾਂਗਾ।’’ ਉਨ੍ਹਾਂ ਆਖਿਆ, ‘‘ਅਸੀਂ ਬਿਹਾਰ ਦੇ ਵਿਕਾਸ ਲਈ 2005 ਤੋਂ ਇਕੱਠੇ ਕੰਮ ਕਰ ਰਹੇ ਹਾਂ। 2005 ਤੋਂ ਬਾਅਦ ਕਈ ਬੁਨਿਆਦੀ ਤੇ ਵਿਕਾਸ ਕਾਰਜ ਹੋਏ ਹਨ ਅਤੇ ਐੱਨਡੀਏ ਦਾ ਰਾਜ ’ਚ ਇਹ ਅੱਗੇ ਵੀ ਜਾਰੀ ਰਹਿਣਗੇ। -ਪੀਟੀਆਈ