ਮੁੱਖ ਮੰਤਰੀ ਰਾਹੀਂ ਪੱਤਰਕਾਰਾਂ ਦੇ ਮਸਲੇ ਹੱਲ ਕਰਵਾਵਾਂਗੇ: ਰਾਣਾ
ਪੱਤਰ ਪ੍ਰੇਰਕ
ਯਮੁਨਾਨਗਰ, 30 ਦਸੰਬਰ
ਹਰਿਆਣਾ ਯੂਨੀਅਨ ਆਫ ਵਰਕਿੰਗ ਜਰਨਲਿਸਟ ਵੱਲੋਂ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ । ਸਮਾਗਮ ਵਿੱਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ, ਸਢੋਰਾ ਦੀ ਵਿਧਾਇਕ ਰੇਣੂ ਬਾਲਾ, ਜਗਾਧਰੀ ਦੇ ਵਿਧਾਇਕ ਅਕਰਮ ਖਾਨ ਅਤੇ ਐੱਸਪੀ ਰਾਜੀਵ ਦੇਸਵਾਲ ਪੁੱਜੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਯੂਨੀਅਨ ਵੱਲੋਂ ਜੋ ਵੀ ਮੰਗਾਂ ਰੱਖੀਆਂ ਗਈਆਂ ਹਨ, ਉਹ ਮੁੱਖ ਮੰਤਰੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਸੈਮੀਨਾਰ ਵਿੱਚ ਯਮੁਨਾਨਗਰ ਦੇ ਡਾ. ਮਨਮੋਹਨ ਸਿੰਘ ਦੁਆਰਾ ਲਿਖੀ ਪੁਸਤਕ ਸਿਟੀਜ਼ਨ ਜਰਨਲਿਸਟ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਹੋਰ ਮਹਿਮਾਨਾਂ ਨੇ ਰਿਲੀਜ਼ ਕੀਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਮਨਮੋਹਨ ਕਥੂਰੀਆ, ਜਨਰਲ ਸਕੱਤਰ ਇੰਦਰਵੇਸ਼, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਦੱਤਾ, ਅਜੈ ਮਲਹੋਤਰਾ, ਸੋਮਨਾਥ ਸ਼ਰਮਾ, ਸੁਰਿੰਦਰ ਮਹਿਤਾ, ਨਵੀਨ ਮਲਹੋਤਰਾ, ਸਤੀਸ਼ ਸੇਠ, ਪ੍ਰਵੀਨ ਮੌਦਗਿਲ, ਓਮ ਪਾਹਵਾ, ਆਈਐੱਸ ਸਹਿਗਲ ਸਮੇਤ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪੱਤਰਕਾਰਾਂ ਨੇ ਹੋਰ ਮੋਹਤਬਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਡਾ. ਬੀਐੱਸ ਗਾਬਾ, ਡਾ. ਆਈਕੇ ਪੰਡਿਤ, ਡੀਆਈਪੀਆਰਓ ਮਨੋਜ ਕੁਮਾਰ, ਰਾਜੀਵ ਦੱਤਾ ਨੂੰ ਵੀ ਸਨਮਾਨਿਤ ਕੀਤਾ ਗਿਆ।