ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਜਪਾ ਜਾਂ ਭਾਜਪਾ ਨਾਲ ਗੱਠਜੋੜ ਨਹੀਂ ਕਰਾਂਗੇ: ਚੜੂਨੀ

10:48 AM Jul 21, 2024 IST
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਯੁਕਤ ਸੰਘਰਸ਼ ਪਾਰਟੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੇ ਹੋਰ। -ਫੋਟੋ: ਮਿੱਤਲ

ਪੱਤਰ ਪ੍ਰੇਰਕ
ਗੂਹਲਾ ਚੀਕਾ, 20 ਜੁਲਾਈ
ਕਿਸਾਨ ਹਿੱਤ ਦੀ ਆਵਾਜ਼ ਚੁੱਕਣ ਦਾ ਦਮ ਭਰਨ ਵਾਲੇ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਦੰਗਲ ਵਿੱਚ ਪੈਰ ਰੱਖ ਲਿਆ ਹੈ। ਸੰਯੁਕਤ ਸੰਘਰਸ਼ ਪਾਰਟੀ ਦਾ ਗਠਨ ਕਰ ਕੇ ਉਹ ਸਿਆਸੀ ਪਾਰੀ ਦਾ ਐਲਾਨ ਕਰ ਚੁੱਕੇ ਹਨ ਨਾਲ ਹੀ ਉਨ੍ਹਾਂ ਸੜਕ ਤੋਂ ਵਿਧਾਨ ਸਭਾ ਤੱਕ ਕਿਸਾਨਾਂ ਦੀ ਲੜਾਈ ਲੜਨ ਦਾ ਦਾਅਵਾ ਕੀਤਾ ਹੈ। ਕੈਂਥਲ ਦੇ ਨਿੰਮ ਸਾਹਿਬ ਗੁਰਦੁਆਰੇ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਨਾਲ ਜੁੜੇ ਕਿਸਾਨ ਆਗੂਆਂ ਨਾਲ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ। ਚੜੂਨੀ ਨੇ 90 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ਵਿੱਚ ਸਿਰਫ਼ ਕੁਰੂਕਸ਼ੇਤਰ ਲੋਕ ਸਭਾ ਸੀਟ ’ਤੇ ਗੱਠਜੋੜ ਇਨੈਲੋ ਦੇ ਨਾਲ ਹੋਇਆ ਸੀ। ਇਨੈਲੋ ਅਤੇ ਕਾਂਗਰਸ ਦੇ ਪ੍ਰਤੀ ਉਨ੍ਹਾਂ ਦਾ ਨਰਮ ਰੁਖ਼ ਹੈ, ਜਦੋਂ ਕਿ ਜਜਪਾ ਜਾਂ ਭਾਜਪਾ ਨਾਲ ਉਨ੍ਹਾਂ ਦੀ ਪਾਰਟੀ ਕੋਈ ਗੱਠਜੋੜ ਨਹੀਂ ਕਰੇਗੀ। ਫਿਲਹਾਲ ਇਸ ਵਿਸ਼ੇ ’ਤੇ ਹੁਣੇ ਕਿਸੇ ਵੀ ਦਲ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਕਿਸਾਨਾਂ ਦੀ ਰਾਜਨੀਤੀ ਕਰਦੇ-ਕਰਦੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਲੋਕ ਸਭਾ ਚੋਣ ਤੋਂ ਪਹਿਲਾਂ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਗਠਨ ਕਰ ਲਿਆ ਸੀ। ਹੁਣ ਉਹ ਇਸ ਦੀ ਸਰਗਰਮੀ ਵਧਾਉਣ ਵਿੱਚ ਜੁੱਟ ਗਏ ਹਨ। ਇਸ ਸਬੰਧੀ ਉਹ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰ ਰਹੇ ਹਨ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਚੜੂਨੀ ਨੇ ਕਿਹਾ, ‘‘ਭਾਜਪਾ ਕਿਸਾਨਾਂ ਨਾਲ ਕੀਤੇ ਆਪਣੇ ਹਰੇ ਵਾਅਦੇ ਤੋਂ ਮੁੱਕਰ ਚੁੱਕੀ ਹੈ। ਉਹ ਚਾਹੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਹੋਵੇ ਜਾਂ ਫਿਰ ਐੱਮਐੱਸਪੀ ਦਾ ਐਲਾਨ ਕਰਨਾ ਹੋਵੇ, ਜਦੋਂ-ਜਦੋਂ ਕਿਸਾਨਾਂ ਨੇ ਆਪਣੀ ਆਵਾਜ਼ ਚੁੱਕਣੀ ਚਾਹੀ ਹੈ ਤਾਂ ਸਰਕਾਰ ਨੇ ਉਨ੍ਹਾਂ ਦੇ ਰਸਤਿਆਂ ਵਿੱਚ ਕਿੱਲਾਂ ਵਿਛਾਈਆਂ ਹਨ। ਅੱਜ ਵੀ ਏਹੀ ਹਾਲਾਤ ਹਨ। ਸ਼ੰਭੂ ਬਾਰਡਰ ਅੱਜ ਵੀ ਸੀਲ ਪਿਆ ਹੈ ਜਦ ਕਿ ਹਾਈ ਕੋਰਟ ਇਸ ਨੂੰ ਖੋਲ੍ਹਣ ਦੇ ਹੁਕਮ ਦੇ ਚੁੱਕੀ ਹੈ। ਇਸ ਤੋਂ ਸਪੱਸ਼ਟ ਹੈ ਕਿ ਮੌਜੂਦਾ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਤੋਂ ਕੋਈ ਲੈਣਾ-ਦੇਣਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਭਾਜਪਾ-ਜਜਪਾ ਗੱਠਜੋੜ ਦੀ ਸਰਕਾਰ ਨੇ ਕਿਸਾਨਾਂ ਦਾ ਸੋਸ਼ਣ ਕੀਤਾ। ਇਸ ਲਈ ਉਨ੍ਹਾਂ ਦੀ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਵਿਧਾਨ ਸਭਾ ਚੋਣ ਵਿੱਚ ਇਨ੍ਹਾਂ ਦੋਵਾਂ ਪਾਰਟੀਆਂ ਨਾਲ ਗੱਠਜੋੜ ਨਹੀਂ ਕਰਨਗੇ।
ਇਸ ਮੀਟਿੰਗ ਵਿੱਚ ਯੁਵਾ ਜ਼ਿਲ੍ਹਾ ਪ੍ਰਧਾਨ ਵਿਕਰਮ ਕਿਸਾਣਾ, ਜਰਨੈਲ ਜੈਲੀ, ਸੁਭਾਸ਼ ਬਦਰਾਣਾ, ਕੁਲਵੰਤ ਫੌਜੀ, ਤੇਜਾ, ਪਿਰਥੀ ਕੌਲ, ਦਲਜੀਤ ਜੋਸਨ, ਜਗਬੀਰ ਪਯੋਦਾ, ਅਜੈ ਬੈਨੀਵਾਲ, ਸੋਨੂ ਪਯੋਦ, ਇੰਦਰ ਬਰਟਾ, ਜਸਮੇਰ ਢਾਂਡਾ, ਸਾਹਿਬ ਸਿੰਘ ਖੁਸ਼ਹਾਲ ਮਾਜਰਾ ਮੌਜੂਦ ਸਨ।

Advertisement

Advertisement
Advertisement