ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਨਕ੍ਰਿਪਸ਼ਨ ਹਟਾਉਣ ਲਈ ਮਜਬੂਰ ਕੀਤਾ ਤਾਂ ਭਾਰਤ ਛੱਡ ਦਿਆਂਗੇ: ਵਟਸਐਪ

06:38 AM Apr 27, 2024 IST

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੈਟਫਾਰਮ ਵਟਸਐਪ ਨੇ ਸੁਨੇਹਿਆਂ ਦਾ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜੇ ਉਸ ’ਤੇ ਐਨਕ੍ਰਿਪਸ਼ਨ ਹਟਾਉਣ ਲਈ ਦਬਾਅ ਪਾਇਆ ਗਿਆ ਤਾਂ ਉਹ ਭਾਰਤ ਛੱਡ ਦੇਵੇਗਾ। ਵਟਸਐਪ ਨੇ ਇਹ ਜਾਣਕਾਰੀ ਦਿੱਲੀ ਹਾਈ ਕੋਰਟ ’ਚ ਦਿੱਤੀ ਹੈ। ਵਟਸਐਪ ਨੇ ਹਾਈ ਕੋਰਟ ਨੂੰ ਕਿਹਾ ਹੈ ਕਿ ਜੇਕਰ ਮੈਸੇਜ ਐਨਕ੍ਰਿਪਸ਼ਨ ਨੂੰ ਤੋੜਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਇਸ ਨੂੰ ਭਾਰਤ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤਾ ਜਾਵੇਗਾ। ਮੈਟਾ ਦੀ ਮਾਲਕੀ ਵਾਲੀ ਕੰਪਨੀ ਵਟਸਐਪ ਨੇ ਕਿਹਾ ਕਿ ਇਹ ਐਂੱਡ-ਟੂ-ਐਂੱਡ ਐਨਕ੍ਰਿਪਸ਼ਨ ਨੂੰ ਯਕੀਨੀ ਬਣਾ ਕੇ ਵਰਤੋਂਕਾਰਾਂ ਦੀ ਨਿੱਜਤਾ ਦੀ ਰੱਖਿਆ ਕਰਦਾ ਹੈ। ਇਸ ਦੇ ਜ਼ਰੀਏ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਿਰਫ਼ ਸੁਨੇਹੇ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਹੀ ਅੰਦਰ ਦੀ ਸਮੱਗਰੀ ਨੂੰ ਜਾਣ ਸਕਦੇ ਹਨ। ਵਟਸਐਪ ਅਤੇ ਫੇਸਬੁੱਕ ਨੇ ਨਵੇਂ ਸੋਧੇ ਗਏ ਆਈਟੀ ਨੇਮਾਂ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੋਈ ਹੈ ਜਿਸ ’ਤੇ ਸੁਣਵਾਈ ਦੌਰਾਨ ਵਟਸਐਪ ਦੇ ਵਕੀਲ ਨੇ ਕੰਪਨੀ ਦਾ ਪੱਖ ਰੱਖਿਆ। ਵਟਸਐਪ ਨੇ ਆਈਟੀ ਨੇਮਾਂ ’ਚ ਸੋਧਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਯੂਜ਼ਰਸ ਦੀ ਨਿੱਜਤਾ ਦੇ ਖ਼ਿਲਾਫ਼ ਹਨ। -ਏਐੱਨਆਈ

Advertisement

Advertisement
Advertisement