For the best experience, open
https://m.punjabitribuneonline.com
on your mobile browser.
Advertisement

ਰਸੋਈ ਗੈਸ ’ਤੇ 500 ਰੁਪਏ ਦੀ ਸਬਸਿਡੀ ਦੇਵਾਂਗੇ: ਪ੍ਰਿਯੰਕਾ

08:00 AM Oct 31, 2023 IST
ਰਸੋਈ ਗੈਸ ’ਤੇ 500 ਰੁਪਏ ਦੀ ਸਬਸਿਡੀ ਦੇਵਾਂਗੇ  ਪ੍ਰਿਯੰਕਾ
ਬਿਲਾਸਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਦੇਵੀ ਮਾਂ ਦੀ ਪੂਜਾ ਕਰਦੀ ਹੋਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ। -ਫੋਟੋ: ਪੀਟੀਆਈ
Advertisement

ਜਲਬੰਧਾ, 30 ਅਕਤੂਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਛੱਤੀਸਗੜ੍ਹ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਸੈਲਫ-ਹੈੈਲਪ ਸਮੂਹਾਂ ਦੇ ਕਰਜ਼ੇ ਮੁਆਫ਼ ਕਰਨ, ਰਸੋਈ ਗੈਸ ਸਿਲੰਡਰ ਪਿੱਛੇ ਪ੍ਰਤੀ ਸਿਲੰਡਰ 500 ਰੁਪਏ ਦੀ ਸਬਸਿਡੀ ਤੇ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਮੁਫ਼ਤ ਇਲਾਜ ਆਦਿ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਹੈ।
ਇਥੇ ਖੈਰਾਗੜ੍ਹ ਅਸੈਂਬਲੀ ਹਲਕੇ ਦੇ ਜਲਬੰਧਾ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ 6000 ਦੇ ਕਰੀਬ ਹਾਇਰ ਸੈਕੰਡਰੀ ਤੇ ਹਾਈ ਸਕੂਲਾਂ ਨੂੰ ਸਵਾਮੀ ਆਤਮਾਨੰਦ ਇੰਗਲਿਸ਼ ਤੇ ਹਿੰਦੀ ਮੀਡੀਅਮ ਸਕੂਲਾਂ ਵਿਚ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਕਾਂਗਰਸ ਮੁੜ ਸੱਤਾ ਵਿੱਚ ਆਈ ਤਾਂ 200 ਯੂਨਿਟ ਤੱਕ ਮੁਫ਼ਤ ਬਜਿਲੀ ਦਿੱਤੀ ਜਾਵੇਗੀ। ਗਾਂਧੀ ਵਾਡਰਾ ਨੇ ਕਿਹਾ, ‘‘ਛੱਤੀਸਗੜ੍ਹ ਵਿਚ ਮੁੜ ਚੁਣ ਕੇ ਆਏ ਤਾਂ ਕਾਂਗਰਸ ਮਹਿਲਾਵਾਂ ਲਈ ਮਹਤਿਰੀ ਨਿਆਏ ਯੋਜਨਾ ਲਾਗੂ ਕਰੇਗੀ, ਜਿਸ ਨਾਲ ਮਹਿਲਾਵਾਂ ਨੂੰ ਪ੍ਰਤੀ ਗੈਸ ਸਿਲੰਡਰ ਮਗਰੋਂ 500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਸਕਸ਼ਮ ਯੋਜਨਾ ਤਹਤਿ ਮਹਿਲਾਵਾਂ ਵੱਲੋਂ ਲਏ ਕਰਜ਼ੇ ਤੇ ਸੈਲਫ਼ ਹੈਲਪ ਸਮੂਹਾਂ ਵੱਲੋਂ ਲਏ ਕਰਜ਼ਿਆਂ ’ਤੇ ਲੀਕ ਮਾਰੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਮੁੱਖ ਮੰਤਰੀ ਸਪੈਸ਼ਲ ਹੈਲਥ ਅਸਿਸਟੈਂਸ ਸਕੀਮ ਤਹਤਿ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਪ੍ਰਿਯੰਕਾ ਨੇ ਕਿਹਾ ਕਿ ਕਿਸਾਨਾਂ ਤੋਂ ਮਸਰ ਦੀ ਦਾਲ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀ ਜਾਵੇਗੀ। ਗਾਂਧੀ ਵਾਡਰਾ ਨੇ ਭਾਜਪਾ ਨੂੰ ਭੰਡਦੇ ਹੋਏ ਰੈਲੀ ਵਿੱਚ ਸ਼ਾਮਲ ਲੋਕਾਂ ਨੂੰ ਸਵਾਲ ਕੀਤਾ, ‘‘ਕੀ ਤੁਸੀਂ ਉਨ੍ਹਾਂ ਨੂੰ ਵੋਟ ਪਾਉਗੇ ਜਿਨ੍ਹਾਂ ਨੇ ਧਰਮ ਦੇ ਨਾਮ ’ਤੇ ਤੁਹਾਨੂੰ ਗੁੰਮਰਾਹ ਕੀਤਾ ਤੇ ਤੁਹਾਡੀ ਜ਼ਿੰਦਗੀ ਵਿੱਚ ਸਿਰਫ਼ ਮੁਸੀਬਤਾਂ ਹੀ ਖੜ੍ਹੀਆਂ ਕੀਤੀਆਂ ਜਾਂ ਫਿਰ ਉਸ ਪਾਰਟੀ ਨੂੰ ਪਾਓਗੇ ਜੋ ਤੁਹਾਡੇ ਵਿਕਾਸ ਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।’’ -ਪੀਟੀਆਈ

Advertisement

ਪ੍ਰਿਯੰਕਾ ਅੱਜ ਤੇ ਰਾਹੁਲ ਭਲਕੇ ਤਿਲੰਗਾਨਾ ’ਚ ਰੈਲੀਆਂ ਨੂੰ ਕਰਨਗੇ ਸੰਬੋਧਨ

ਹੈਦਰਾਬਾਦ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਤੇ ਰਾਹੁਲ ਗਾਂਧੀ ਕ੍ਰਮਵਾਰ 31 ਅਕਤੂਬਰ ਤੇ ਪਹਿਲੀ ਨਵੰਬਰ ਨੂੰ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਕਾਂਗਰਸ ਵਿਚਲੇ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਸ਼ਾਦਨਗਰ ਰੇਲਵੇ ਸਟੇਸ਼ਨ ਤੋਂ ਸ਼ਾਂਦਨਗਰ ਚੌਰਸਤਾ ਤੱਕ ਪਦਯਾਤਰਾ ਵਿੱਚ ਹੀ ਹਾਜ਼ਰੀ ਭਰਨਗੇ। ਉਧਰ ਪ੍ਰਿਯੰਕਾ ਗਾਂਧੀ ਕੋਲਾਪੁਰ ਵਿਚ ਰੈਲੀ ਤੋਂ ਇਲਾਵਾ ਦੇਵਾਰਾਕਾਦਰਾ ਵਿੱਚ ਮਹਿਲਾਵਾਂ ਦੇ ਰੂਬਰੂ ਹੋਣਗੇ ਤੇ ਪਾਰਟੀ ਵੱਲੋਂ ਤਿਲੰਗਾਨਾ ਲਈ ਐਲਾਨੀਆਂ 6 ਗਾਰੰਟੀਆਂ ਬਾਰੇ ਦੱਸਣਗੇ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਐਤਵਾਰ ਨੂੰ ਸੂਬੇ ਵਿਚ ਰੈਲੀ ਨੂੰ ਸੰਬੋਧਨ ਕੀਤਾ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×