ਪਿੰਡਾਂ ਦੇ ਵਿਕਾਸ ਲਈ ਬਿਨਾਂ ਭੇਦ-ਭਾਵ ਗ੍ਰਾਂਟਾਂ ਦੇਵਾਂਗੇ: ਕਟਾਰੂਚੱਕ
ਐਨਪੀ ਧਵਨ
ਪਠਾਨਕੋਟ, 23 ਅਕਤੂਬਰ
ਵਿਧਾਨ ਸਭਾ ਹਲਕਾ ਭੋਆ ਦੀਆਂ ਦਰਜਨਾਂ ਜੇਤੂ ਪੰਚਾਇਤਾਂ ਪਿੰਡ ਕਟਾਰੂਚੱਕ ਪੁੱਜ ਕੇ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲੀਆਂ। ਮੰਤਰੀ ਨੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਸਿਰੋਪੇ ਤੇ ਹਾਰ ਪਾ ਕੇ ਸਨਮਾਨਿਆ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਦੀਆਂ ‘ਆਪ’ ਦੀਆਂ ਦਰਜਨਾਂ ਪੰਚਾਇਤਾਂ ਦੀ ਜਿੱਤ ਸਿੱਧ ਕਰ ਦਿੱਤਾ ਹੈ ਕਿ ‘ਆਪ’ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਬਿਨਾ ਕਿਸੇ ਭੇਦ-ਭਾਵ ਗ੍ਰਾਂਟਾਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਪੁੱਜੇ ਸਰਪੰਚਾਂ ਵਿੱਚ ਪਿੰਡ ਮਦੀਨਪੁਰ ਦੇ ਜਗੀਰ ਕੁਮਾਰ, ਤਾਰਪੁਰ ਦੀ ਪਰਮਜੀਤ ਕੁਮਾਰੀ, ਡੱਲਾ ਫਾਟਕ ਦੀ ਸੋਨੂੰ ਬਾਲਾ, ਦਨੌਰ ਦੀ ਕਮਲੇਸ਼ ਕੁਮਾਰੀ, ਡਿਬਕੂ ਦੀ ਪੂਨਮ ਦੇਵੀ, ਗੋਬਿੰਦਸਰ ਦੇ ਅਸ਼ਵਨੀ ਕੁਮਾਰ, ਪਠਾਨਚੱਕ ਦੇ ਰੂਪ ਲਾਲ, ਛੌੜੀਆਂ ਦੇ ਬਲਰਾਮ ਸਿੰਘ, ਚੰਡੀਗੜ੍ਹ ਦੇ ਵੀਰਕਰਨ, ਰਾਏਪੁਰ ਦੇ ਮੰਗੀ ਲਾਲ, ਧੁਪਸੜੀ ਦੀ ਨੀਲਮ ਕੁਮਾਰੀ, ਮੈਰਾ ਕਲਾਂ ਦੀ ਰੇਨੂੰ ਬਾਲਾ, ਜਸਵਾਂ ਦੇ ਸਾਵਰ ਸਿੰਘ, ਕੀੜੀ ਨਾਭਾ ਦਾਸ ਬਸਤੀ ਦੀ ਸੋਨਮ, ਬਲਾਵਰ ਦੇ ਜਗਦੀਸ਼ ਰਾਜ, ਨੱਕੀ ਦੇ ਸੁਰਜੀਤ ਸਿੰਘ, ਖੋਬਾ ਦੀ ਮੋਨਿਕਾ ਦੇਵੀ, ਸਹਾਰਨਪੁਰ ਦੀ ਮੀਨਾ ਦੇਵੀ, ਰਾਂਝੇ ਦੇ ਕੋਠੇ ਦਾ ਸਰਬਜੀਤ ਸਿੰਘ, ਗੋਲ ਦੀ ਰੀਤੂ ਦੇਵੀ, ਗਾਜੀ ਬਾੜਵਾਂ ਦੀ ਸੰਧਿਆ ਦੇਵੀ ਤੇ ਪਹਾੜੋਚੱਕ ਦੀ ਰਾਜ ਕੁਮਾਰੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਪਿੰਡ ਕੀੜੀ ਨਾਭਾ ਦਾਸ ਬਸਤੀ ਦੀ ਸਰਪੰਚ ਸੋਨਮ ਮਿਜ਼ੋਰਮ ਤੋਂ ਹੈ ਤੇ 2 ਸਾਲ ਪਹਿਲਾਂ ਹੀ ਇੱਥੇ ਵਿਆਹੀ ਗਈ ਹੈ।