ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਰਿਸ ਵਿੱਚ ਸੋਨ ਤਗ਼ਮਾ ਜਿੱਤਣ ਲਈ ਸਰਵੋਤਮ ਪ੍ਰਦਰਸ਼ਨ ਕਰਾਂਗੀ: ਸਿੰਧੂ

07:23 AM Jul 19, 2024 IST

ਨਵੀਂ ਦਿੱਲੀ, 18 ਜੁਲਾਈ
ਸਿਖਰਲੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕਿਹਾ ਕਿ ਉਹ ਪੈਰਿਸ ਓਲੰਪਿਕ ਵਿੱਚ ਤੀਜਾ ਵਿਅਕਤੀਗਤ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗੀ, ਜਿਸ ਲਈ ਉਹ ਅਤੀਤ ਦੇ ਤਜਰਬੇ ਦਾ ਲਾਹਾ ਲੈਣਾ ਚਾਹੇਗੀ। ਸਿੰਧੂ ਦੀਆਂ ਨਜ਼ਰਾਂ ਆਗਾਮੀ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ’ਤੇ ਹਨ, ਜਿਸ ਨਾਲ ਉਹ ਇਤਿਹਾਸ ਰਚ ਸਕਦੀ ਹੈ ਕਿਉਂਕਿ ਉਸ ਨੇ 2016 ਰੀਓ ਓਲੰਪਿਕ ਵਿੱਚ ਚਾਂਦੀ ਅਤੇ 2020 ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਸਿੰਧੂ ਨੇ ਕਿਹਾ, ‘‘ਪੈਰਿਸ ਵਿੱਚ ਤੀਜਾ ਤਗ਼ਮਾ ਜਿੱਤਣ ਬਾਰੇ ਸੋਚਣ ਦੀ ਗੱਲ ਯਕੀਨੀ ਤੌਰ ’ਤੇ ਮੈਨੂੰ ਪ੍ਰੇਰਦੀ ਹੈ ਅਤੇ ਮੈਂ ਸੋਨ ਤਗ਼ਮਾ ਜਿੱਤਣ ਲਈ ਅਣਥੱਕ ਮਿਹਨਤ ਕਰਾਂਗੀ। ਮੇਰੇ ਲਈ ਓਲੰਪਿਕ ਅਜਿਹੀ ਖੇਡ ਹੈ, ਜਿਸ ਵਿੱਚ ਮੈਂ ਆਪਣਾ 200 ਫ਼ੀਸਦੀ ਦਿੰਦੀ ਹਾਂ।’’ ਉਸ ਨੇ ਕਿਹਾ, ‘‘ਇਹ ਸਫ਼ਰ 2016 ਅਤੇ 2020 ਵਿੱਚ ਸ਼ਾਨਦਾਰ ਰਿਹਾ ਹੈ, ਜਿਸ ਵਿੱਚ ਕਾਫ਼ੀ ਅਣਥੱਕ ਕੋਸ਼ਿਸ਼ਾਂ ਰਹੀਆਂ ਅਤੇ ਅਜਿਹੇ ਪਲ ਰਹੇ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।’’ ਸਿੰਧੂ ਨੇ ਕਿਹਾ, ‘‘ਪੈਰਿਸ 2024 ਲਈ ਤਿਆਰੀ ਨਵੀਂ ਸ਼ੁਰੂਆਤ ਹੈ ਅਤੇ ਕੁੱਝ ਵੀ ਹੋਵੇ, ਮੈਨੂੰ ਆਪਣਾ 100 ਫ਼ੀਸਦੀ ਦੇਣਾ ਪਵੇਗਾ।’’
ਸਿੰਧੂ ਨੇ 26 ਜੁਲਾਈ ਤੋਂ 11 ਅਗਸਤ ਤੱਕ ਚੱਲਣ ਵਾਲੇ ਓਲੰਪਿਕ ਦੀਆਂ ਤਿਆਰੀਆਂ ਸਬੰਧੀਆਂ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਮੈਂ ਦੇਸ਼ ਦੀਆਂ ਉਮੀਦਾਂ ਨੂੰ ਪੂਰਾ ਕਰ ਸਕਦੀ ਹਾਂ ਅਤੇ ਤੀਜਾ ਤਗ਼ਮਾ ਜਿੱਤ ਸਕਦੀ ਹਾਂ। ਮੇਰੀ ਸੋਚ ਸੋਨ ਤਗ਼ਮੇ ਜਿੱਤਣ ’ਤੇ ਕੇਂਦਰਿਤ ਹੈ।’’ -ਪੀਟੀਆਈ

Advertisement

Advertisement
Advertisement