For the best experience, open
https://m.punjabitribuneonline.com
on your mobile browser.
Advertisement

ਰੋਹਿਤ ਵੇਮੁਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਵਾਂਗੇ: ਕਾਂਗਰਸ

07:49 AM May 06, 2024 IST
ਰੋਹਿਤ ਵੇਮੁਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਵਾਂਗੇ  ਕਾਂਗਰਸ
Advertisement

ਨਵੀਂ ਦਿੱਲੀ, 5 ਮਈ
ਕਾਂਗਰਸ ਨੇ ਅੱਜ ਕਿਹਾ ਕਿ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਰੋਹਿਤ ਵੇਮੁਲਾ ਦੀ ਮੌਤ ਮਾਮਲੇ ਵਿੱਚ ਪਹਿਲਾਂ ਕੀਤੀ ਗਈ ਜਾਂਚ ਵਿੱਚ ਕਈ ਤਰੁੱਟੀਆਂ ਸਨ ਅਤੇ ਤਿਲੰਗਾਨਾ ਵਿੱਚ ਉਸ ਦੀ ਸਰਕਾਰ ਵੇਮੁਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਕਾਂਗਰਸ ਜਨਰਲ ਸਕੱਤਰ (ਜਥੇਬੰਦਕ) ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਰੋਹਿਤ ਵੇਮੁਲਾ ਦੀ ਮੌਤ ਨੇ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ, ‘‘ਰਾਹੁਲ ਗਾਂਧੀ ਜੀ ਸਮੇਤ ਕਾਂਗਰਸ ਇਸ ਮੁਸ਼ਕਲ ਘੜੀ ਵਿੱਚ ਰੋਹਿਤ ਵੇਮੁਲਾ ਦੇ ਪਰਿਵਾਰ ਨਾਲ ਖੜ੍ਹੀ ਹੈ।’’ ਵੇਣੂਗੋਪਾਲ ਨੇ ਕਿਹਾ ਕਿ ਤਿਲੰਗਾਨਾ ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਸਬੰਧਤ ‘ਕਲੋਜ਼ਰ ਰਿਪੋਰਟ’ ਜੂਨ 2023 ਵਿੱਚ ਤਿਆਰ ਕੀਤੀ ਗਈ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×