ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਸਰ ਦਾ ਡਟ ਕੇ ਮੁਕਾਬਲਾ ਕਰਾਂਗੀ: ਹਿਨਾ ਖਾਨ

06:55 AM Jun 29, 2024 IST
featuredImage featuredImage

ਮੁੰਬਈ:
ਅਦਾਕਾਰਾ ਹਿਨਾ ਖਾਨ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਸਟੇਜ-3 ’ਤੇ ਪੁੱਜ ਚੁੱਕਾ ਛਾਤੀ ਦਾ ਕੈਂਸਰ ਹੈ। ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਨਾਟਕ ਨਾਲ ਮਸ਼ਹੂਰ ਅਦਾਕਾਰਾ ਹਿਨਾ ਖਾਨ ਨੇ ਇਹ ਜਾਣਕਾਰੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਉਸ ਨੇ ਕਿਹਾ,‘‘ ਮੈਂ ਆਪਣੇ ਚਾਹੁਣ ਵਾਲਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਤੀਜੀ ਸਟੇਜ ਦਾ ਛਾਤੀ ਦਾ ਕੈਂਸਰ ਹੈ, ਮੈਂ ਮਜ਼ਬੂਤੀ ਨਾਲ ਇਸ ਬਿਮਾਰੀ ਦਾ ਸਾਹਮਣਾ ਕਰ ਰਹੀ ਹਾਂ, ਮੇਰਾ ਇਲਾਜ ਸ਼ੁਰੂ ਹੋ ਚੁੱਕਿਆ ਹੈ। ਇਸ ਨਾਮੁਰਾਦ ਬਿਮਾਰੀ ’ਚੋਂ ਬਾਹਰ ਆਉਣ ਲਈ ਮੈਂ ਆਪਣਾ ਮਨ ਪੱਕਾ ਕਰ ਲਿਆ ਹੈ ਅਤੇ ਇਲਾਜ ਦੀ ਹਰ ਚੁਣੌਤੀ ਦਾ ਮੈਂ ਡਟ ਕੇ ਸਾਹਮਣਾ ਕਰਾਂਗੀ ।’’ ਹਿਨਾ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਇਸ ਸਮੇਂ ਦੌਰਾਨ ਮੇਰੀ ਨਿੱਜਤਾ ਦਾ ਧਿਆਨ ਰੱਖਿਆ ਜਾਵੇ, ਤੁਹਾਡਾ ਪਿਆਰ ਤੇ ਦੁਆਵਾਂ ਮੇਰੇ ਲਈ ਬਹੁਤ ਵਡਮੁੱਲੀਆਂ ਹਨ। ਤੁਹਾਡੇ ਵਿਅਕਤੀਗਤ ਅਨੁਭਵ ਮੇਰੇ ਲਈ ਇਸ ਸਫਰ ਦੌਰਾਨ ਬਹੁਤ ਲਾਹੇਵੰਦ ਹੋਣਗੇ।’’ ਜੰਮੂ ਦੀ ਰਹਿਣ ਵਾਲੀ ਹਿਨਾ ਖਾਨ ‘ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ-8’ ਵਰਗੇ ਰਿਆਲਟੀ ਸ਼ੋਅ ’ਚ ਵੀ ਨਜ਼ਰ ਆ ਚੁੱਕੀ ਹੈ। -ਏਐੱਨਆਈ

Advertisement

Advertisement