For the best experience, open
https://m.punjabitribuneonline.com
on your mobile browser.
Advertisement

ਤਿਲੰਗਾਨਾ ਵਿੱਚ ਭਾਜਪਾ ਦੀ ਜਿੱਤ ਲਈ ਯਤਨਸ਼ੀਲ ਰਹਾਂਗਾ: ਰੈੱਡੀ

06:43 AM Jul 06, 2023 IST
ਤਿਲੰਗਾਨਾ ਵਿੱਚ ਭਾਜਪਾ ਦੀ ਜਿੱਤ ਲਈ ਯਤਨਸ਼ੀਲ ਰਹਾਂਗਾ  ਰੈੱਡੀ
Advertisement

ਹੈਦਰਾਬਾਦ, 5 ਜੁਲਾਈ
ਕੇਂਦਰੀ ਮੰਤਰੀ ਅਤੇ ਤਿਲੰਗਾਨਾ ਦੀ ਭਾਜਪਾ ਇਕਾਈ ਦੇ ਨਵ-ਨਿਯੁਕਤ ਪ੍ਰਧਾਨ ਜੀ. ਕਿਸ਼ਨ ਰੈੱਡੀ ਨੇ ਅੱਜ ਕਿਹਾ ਕਿ ਉਹ ਸੂਬੇ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਅਾਉਣ ਲਈ ਕੰਮ ਕਰਨਗੇ। ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 1980 ਤੋਂ ਲੈ ਕੇ ਹੁਣ ਤਕ ਮੈਂ ਇਕ ਸਿਪਾਹੀ ਵਜੋਂ ਪਾਰਟੀ ਲਈ ਕੰਮ ਕੀਤਾ ਹੈ ਤੇ ਕਦੇ ਵੀ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ ਹੈ। ਸ੍ਰੀ ਰੈੱਡੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਲਈ ਪਾਰਟੀ ਤੋਂ ਵੱਧ ਮਹੱਤਵਪੂਰਨ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ, ‘‘ਤਿਲੰਗਾਨਾ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਲੲੀ ਕੌਮੀ ਤੇ ਸੂਬਾਈ ਲੀਡਰਸ਼ਿਪ ਨਾਲ ਤਾਲਮੇਲ ਕੀਤਾ ਜਾਵੇਗਾ ਤੇ ਸੀਨੀਅਰ ਪਾਰਟੀ ਆਗੂਆਂ ਨਾਲ ਮਿਲ ਕੇ ਸਾਂਝੀ ਯੋਜਨਾ ਤਿਆਰ ਕੀਤੀ ਜਾਵੇਗੀ।’’ ਭਾਜਪਾ ਆਗੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 8 ਜੁਲਾਈ ਨੂੰ ਤੇਲੰਗਾਨਾ ਦੇ ਵਾਰਾਂਗਲ ਦਾ ਦੌਰਾ ਕਰਵਾਉਣ ਲਈ ਯਤਨਸ਼ੀਲ ਰਹਿਣਗੇ ਤਾਂ ਕਿ ਵਿਕਾਸ ਪ੍ਰੋਗਰਾਮਾਂ ਤੇ ਜਨਤਕ ਰੈਲੀ ਨੂੰ ਸਫਲ ਬਣਾਇਅਾ ਜਾ ਸਕੇ। ਕਾਬਿਲੇਗੌਰ ਹੈ ਕਿ ਜੀ. ਕਿਸ਼ਨ ਰੈੱਡੀ ਨੂੰ ਕਰੀਮਨਗਰ ਤੋਂ ਸੰਸਦ ਮੈਂਬਰ ਬਾਂਦੀ ਸੰਜੈ ਕੁਮਾਰ ਦੀ ਥਾਂ ਤੇਲੰਗਾਨਾ ਦੀ ਭਾਜਪਾ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ। -ਪੀਟੀਆਈ

Advertisement

ਦੱਖਣੀ ਸੂਬਿਆਂ ਦੇ ਭਾਜਪਾ ਆਗੂਆਂ ਦੀ ਮੀਟਿੰਗ 9 ਨੂੰ

ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਦੱਖਣੀ ਸੂਬਿਆਂ ਨਾਲ ਸਬੰਧਤ ਭਾਜਪਾ ਦੇ ਅਹਿਮ ਆਗੂਆਂ ਦੀ ਮੀਟਿੰਗ 9 ਜੁਲਾਈ ਨੂੰ ਹੈਦਰਾਬਾਦ ਵਿੱਚ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਅਗਾਮੀਂ ਲੋਕ ਸਭਾ ਚੋਣਾਂ ਬਾਰੇ ਪਾਰਟੀ ਦੀਆਂ ਤਿਆਰੀਆਂ ਬਾਰੇ ਗੱਲਬਾਤ ਕੀਤੀ ਜਾਵੇਗੀ। ਸ੍ਰੀ ਰੈੱਡੀ ਅਨੁਸਾਰ ਇਹ ਮੀਟਿੰਗ ਤੇਲੰਗਾਨਾ ਦੀ ਭਾਜਪਾ ਇਕਾੲੀ ਦੇ ਹੈੱਡਕੁਆਰਟਰ ਵਿੱਚ ਹੋਵੇਗੀ ਜਿਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਜਨਰਲ ਸਕੱਤਰ ਬੀ. ਅੈੱਲ. ਸੰਤੋਸ਼ ਤੇ ਹੋਰਨਾਂ ਅਾਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਕੇਂਦਰੀ ਵਜ਼ਾਰਤ ਦੀ ਮੀਟਿੰਗ ’ਚੋਂ ਗੈਰਹਾਜ਼ਰ ਰਹੇ ਰੈੱਡੀ

ਨਵੀਂ ਦਿੱਲੀ: ਤੇਲੰਗਾਨਾ ਦੀ ਭਾਜਪਾ ਇਕਾਈ ਦਾ ਪ੍ਰਧਾਨ ਨਿਯੁਕਤ ਹੋਣ ਦੇ ਇਕ ਦਿਨ ਬਾਅਦ ਹੀ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਇਥੇ ਹੋਈ ਕੈਬਨਿਟ ਮੀਟਿੰਗ ’ਚ ਸ਼ਾਮਲ ਨਾ ਹੋਏ। ਉਨ੍ਹਾਂ ਦੀ ਗੈਰਹਾਜ਼ਰੀ ਬਾਰੇ ਅਧਿਕਾਰਤ ਤੌਰ ’ਤੇ ਕੋਈ ਵਜ੍ਹਾ ਨਹੀਂ ਦੱਸੀ ਗਈ ਹੈ ਪਰ ਕੁਝ ਅਾਗੂਆਂ ਨੂੰ ਵਿਸ਼ਵਾਸ ਹੈ ਕਿ ਸ੍ਰੀ ਰੈੱਡੀ ਦੀ ਗੈਰਹਾਜ਼ਰੀ ਇਸ ਗੱਲ ਦੀ ਸੂਚਕ ਹੈ ਕਿ ਉਹ ਕੇਂਦਰੀ ਵਜ਼ਾਰਤ ਦੇ ਪ੍ਰਸਤਾਵਿਤ ਵਿਸਥਾਰ ਤੋਂ ਪਹਿਲਾਂ ਕੈਬਨਿਟ ਤੋਂ ਲਾਂਭੇ ਹੋ ਸਕਦੇ ਹਨ। ਦੱਸਣਯੋਗ ਹੈ ਕਿ ਸਭਿਆਚਾਰ, ਸੈਰ-ਸਪਾਟਾ ਤੇ ਉੱਤਰ-ਪੂਰਬੀ ਇਲਾਕੇ ਦੇ ਵਿਕਾਸ ਮਾਮਲਿਆਂ ਦੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੂੰ ਮੰਗਲਵਾਰ ਨੂੰ ਤੇਲੰਗਾਨਾ ਦੀ ਭਾਜਪਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਤੇ ਪਾਰਟੀ ‘ਇਕ ਵਿਅਕਤੀ-ਇਕ ਪੋਸਟ’ ਦੇ ਸਿਧਾਂਤ ’ਤੇ ਕਾੲਿਮ ਹੈ। ਇਸੇ ਦੌਰਾਨ ਸ੍ਰੀ ਰੈੱਡੀ ਨੇ ਕੇਂਦਰੀ ਵਜ਼ਾਰਤ ਛੱਡਣ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×