For the best experience, open
https://m.punjabitribuneonline.com
on your mobile browser.
Advertisement

ਕੀ ਕਾਂਗਰਸ ਆਪਣੇ ਝੰਡੇ ’ਚੋਂ ਭਗਵਾ ਰੰਗ ਹਟਾਉਣ ਦੀ ਹਿੰਮਤ ਕਰੇਗੀ: ਮੋਹਨ ਯਾਦਵ

07:46 AM Apr 22, 2024 IST
ਕੀ ਕਾਂਗਰਸ ਆਪਣੇ ਝੰਡੇ ’ਚੋਂ ਭਗਵਾ ਰੰਗ ਹਟਾਉਣ ਦੀ ਹਿੰਮਤ ਕਰੇਗੀ  ਮੋਹਨ ਯਾਦਵ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਭੋਪਾਲ, 21 ਅਪਰੈਲ
ਦੂਰਦਰਸ਼ਨ ਨਿਊਜ਼ ਦੇ ਲੋਗੋ ਦਾ ਰੰਗ ਬਦਲਣ ’ਤੇ ਵਿਰੋਧੀ ਪਾਰਟੀਆਂ ਦੇ ਇਤਰਾਜ਼ਾਂ ਵਿਚਾਲੇ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਅੱਜ ਸਵਾਲ ਕੀਤਾ ਕਿ ਕੀ ਕਾਂਗਰਸ ਆਪਣੇ ਝੰਡੇ ’ਚੋਂ ‘ਭਗਵਾ’ ਰੰਗ ਹਟਾਉਣ ਦੀ ਹਿੰਮਤ ਕਰੇਗੀ। ਯਾਦਵ ਨੇ ਇਕ ਬਿਆਨ ਵਿੱਚ ਕਿਹਾ ਕਿ ਖੱਬੇ ਪੱਖੀ ਅਤੇ ਵਿਰੋਧੀ ਪਾਰਟੀਆਂ ਇਹ ਨਹੀਂ ਸਮਝਦੀਆਂ ਕਿ ਭਗਵਾ ਤਿਆਗ ਤੇ ਬਲੀਦਾਨ ਦਾ ਪ੍ਰਤੀਕ ਹੈ ਅਤੇ ਸੂਰਜ ਸਭਿਆਚਾਰ ਦਾ ਵਾਹਕ ਹੈ। ਹੁਣ ਜੇਕਰ ਭਗਵਾ ਦਾ ਐਨਾ ਹੀ ਵਿਰੋਧ ਹੈ ਤਾਂ ਕੀ ਕਾਂਗਰਸ ਆਪਣੇ ਝੰਡੇ ’ਚੋਂ ਇਹ ਰੰਗ ਹਟਾਉਣ ਦੀ ਹਿੰਮਤ ਕਰੇਗੀ?’’
ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਸੰਪੂਰਨ ਸਨਾਤਨ ਅਤੇ ਹਿੰਦੂ ਸਭਿਆਚਾਰ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਨੇ ਕਿਹਾ ਕਿ ਲੋਗੋ ਦੇ ਰੰਗ ਵਿੱਚ ਬਦਲਾਅ ਨੂੰ ਲੈ ਕੇ ਕਾਂਗਰਸ ਅਤੇ ਖੱਬੇ ਪੱਖੀਆਂ ਦੇ ਬਿਆਨਾਂ ਤੋਂ ਹਾਸਾ ਆਉਂਦਾ ਹੈ ਅਤੇ ਗੁੱਸਾ ਵੀ ਆਉਂਦਾ ਹੈ। ਵਿਰੋਧੀ ਪਾਰਟੀਆਂ ਨੇ ਲੋਗੋ ਦੇ ਰੰਗ ਵਿੱਚ ਬਦਲਾਅ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਨੂੰ ਚੋਣਾਂ ਦੌਰਾਨ ਦੂਰਦਰਸ਼ਨ ਦੇ ‘ਭਗਵੇਕਰਨ’ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਦੇ ਰੂਪ ਵਿੱਚ ਮੈਂ ਚਾਹੁੰਦਾ ਹਾਂ ਕਿ ਪ੍ਰਸਾਰ ਭਾਰਤੀ ਲੋਗੋ ਦਾ ਰੰਗ ਬਦਲਣ ਦੀ ਥਾਂ ਜਨਤਕ ਪ੍ਰਸਾਰਕ ਦੀ ਸਮੱਗਰੀ ਨੂੰ ਬਿਹਤਰ ਬਣਾਉਣ ’ਤੇ ਵਧੇਰਾ ਧਿਆਨ ਦੇਵੇ।’’ ਉੱਧਰ, ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀਐੱਮਕੇ ਦੇ ਪ੍ਰਧਾਨ ਐੱਮ.ਕੇ. ਸਟਾਲਿਨ ਨੇ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਹਰੇਕ ਚੀਜ਼ ਦਾ ਭਗਵਾਂਕਰਨ ਕਰਨ ਦੀ ਭਾਜਪਾ ਦੀ ਸਾਜ਼ਿਸ਼ ਦੀ ਸ਼ੁਰੂਆਤ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×