ਸ਼ਾਹਬਾਦ ਦੇ ਲੋਕਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਾਂਗਾ: ਬੇਦੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਅਕਤੂਬਰ
ਇੱਥੇ ਸਥਾਨਕ ਅਰਾਮ ਘਰ ਵਿੱਚ ਭਾਜਪਾ ਕਾਰਕੁਨਾਂ ਨੇ ਨਰਵਾਣਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਲਈ ਸਨਮਾਨ ਸਮਾਰੋਹ ਕਰਵਾਇਆ। ਕੈਬਨਿਟ ਮੰਤਰੀ ਬਣਨ ਉਪਰੰਤ ਕ੍ਰਿਸ਼ਨ ਬੇਦੀ ਪਹਿਲੀ ਵਾਰ ਸ਼ਾਹਬਾਦ ਪੁੱਜੇ ਤੇ ਭਾਜਪਾ ਕਾਰਕੁਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੂਬੇ ਵਿਚ ਤੀਜੀ ਵਾਰ ਭਾਜਪਾ ਸਰਕਾਰ ਬਨਾਉਣ ਵਿੱਚ ਪਾਰਟੀ ਕਾਰਕੁਨਾਂ ਦਾ ਅਹਿਮ ਯੋਗਦਾਨ ਹੈ ਕਿਉਂਕਿ ਕਾਰਕੁਨ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਬੇਦੀ ਨੇ ਕਿਹਾ ਕਿ ਉਹ ਸ਼ਾਹਬਾਦ ਦੇ ਲੋਕਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਹਿਲੀ ਹੀ ਕੈਬਨਿਟ ਬੈਠਕ ਵਿੱਚ ਨੌਜਵਾਨਾਂ ਦੇ ਹਿੱਤਾਂ ਲਈ ਫੈਸਲੇ ਲੈ ਕੇ ਉਨ੍ਹਾਂ ਦਾ ਮਾਣ ਸਨਮਾਨ ਵਧਾਇਆ ਹੈ। ਸ੍ਰੀ ਬੇਦੀ ਨੇ ਕਿਹਾ ਕਿ ਸੂਬੇ ਵਿੱਚ ਸਿੱਖਿਆ, ਸੁਰੱਖਿਆ ਤੇ ਸਿਹਤ ਦੀਆਂ ਵਧੀਆ ਸਹੂਲਤਾਂ ਮਿਲਣਗੀਆਂ। ਔਰਤਾਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਸੂਬੇ ਵਿੱਚ ਸ਼ਰਾਰਤੀ ਤੱਤਾਂ ਨੂੰ ਬਖਸ਼ਿਆ ਨਹੀਂ ਜਾਏਗਾ।
ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਮੁਲਖ ਰਾਜ ਗੁੰਬਰ, ਸੂਬਾ ਕਾਰਜਕਾਰਨੀ ਮੈਂਬਰ ਬੀਬੀ ਕਰਤਾਰ ਕੌਰ, ਮੰਡਲ ਪ੍ਰਧਾਨ ਸਰਬਜੀਤ ਸਿੰਘ ਕਲਸਾਣੀ, ਮੰਡਲ ਪ੍ਰਧਾਨ ਸਹਿਦੇਵ ਮਲਾਨ, ਰਾਜੇਸ਼ ਚਾਵਲਾ, ਰਾਜ ਸਤੀਜਾ, ਤਰਲੋਚਨ ਸਿੰਘ ਹਾਂਡਾ, ਤਿਲਕ ਰਾਜ ਅਗਰਵਾਲ, ਅਰੁਣ ਕਾਂਸਲ, ਨਰਿੰਦਰ ਗਰਗ, ਕਰਨਰਾਜ ਸਿੰਘ ਤੂਰ ਮੌਜੂਦ ਸਨ।