For the best experience, open
https://m.punjabitribuneonline.com
on your mobile browser.
Advertisement

ਤਿਲੰਗਾਨਾ ਦੇ ਹਿੱਤਾਂ ਦੀ ਰਾਖੀ ਲਈ ਅੰਦੋਲਨ ਕਰਾਂਗੇ: ਕੇਸੀਆਰ

08:13 AM Jun 03, 2024 IST
ਤਿਲੰਗਾਨਾ ਦੇ ਹਿੱਤਾਂ ਦੀ ਰਾਖੀ ਲਈ ਅੰਦੋਲਨ ਕਰਾਂਗੇ  ਕੇਸੀਆਰ
ਹੈਦਰਾਬਾਦ ਵਿੱਚ ਐਤਵਾਰ ਨੂੰ ਤਿਲੰਗਾਨਾ ਦੇ 10ਵੇਂ ਸਥਾਪਨਾ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਬੀਆਰਐੱਸ ਮੁਖੀ ਕੇ ਚੰਦਰਸ਼ੇਖਰ ਰਾਓ ਅਤੇ ਹੋਰ। -ਫੋਟੋ: ਏਐੱਨਆਈ
Advertisement

ਹੈਦਰਾਬਾਦ, 2 ਜੂਨ
ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਮੁਖੀ ਕੇ ਚੰਦਰਸ਼ੇਖਰ ਰਾਓ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤਿਲੰਗਾਨਾ ਦੇ ਲੋਕਾਂ ਦੇ ਹਿੱਤਾ ਦੀ ਰਾਖੀ ਲਈ ਛੇਤੀ ਹੀ ਨਵੇਂ ਸਿਰੇ ਤੋਂ ਅੰਦੋਲਨ ਸ਼ੁਰੂ ਕਰੇਗੀ। ਬੀਆਰਐੱਸ ਦਫ਼ਤਰ ’ਤੇ ਤਿਲੰਗਾਨਾ ਸਥਾਪਨਾ ਦਿਵਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਵੀਂ ਰਣਨੀਤੀ ਬਣਾ ਕੇ ਪ੍ਰਦਰਸ਼ਨ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਪਾਰਟੀ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ। ਬੀਆਰਐੱਸ ਮੁਖੀ ਨੇ ਕਿਹਾ ਕਿ ਉਹ ਹੁਣ ਲਾਠੀ ਲੈ ਕੇ ਨਹੀਂ ਚਲਦੇ ਹਨ ਅਤੇ ਹੋਰ ਅੰਦੋਲਨ ਕਰਨ ਲਈ ਕਾਫ਼ੀ ਤਾਕਤਵਰ ਹਨ। ਵਿਧਾਨ ਸਭਾ ਚੋਣਾਂ ’ਚ ਹਾਰ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਲੋਕਾਂ ਤੋਂ ਮਿਲੀ ਹਮਾਇਤ ਉਹੋ ਜਿਹੀ ਸੀ ਜਿਵੇਂ ਤਿਲੰਗਾਨਾ ਨੂੰ ਸੂਬੇ ਦਾ ਦਰਜਾ ਦਿਵਾਉਣ ਲਈ ਅੰਦੋਲਨ ਕੀਤਾ ਗਿਆ ਸੀ। ਕੇਸੀਆਰ ਨੇ ਕਿਹਾ ਕਿ ਸੂਬੇ ’ਚ ਕਾਂਗਰਸ ਸਰਕਾਰ ਦੇ ਗਿਣਤੀ ਦੇ ਦਿਨ ਰਹਿ ਗਏ ਹਨ ਅਤੇ ਬੀਆਰਐੱਸ ਮੁੜ ਸੱਤਾ ’ਚ ਆਵੇਗੀ। ਉਨ੍ਹਾਂ ਬੀਆਰਐੱਸ ਉਮੀਦਵਾਰ ਨਵੀਨ ਕੁਮਾਰ ਰੈੱਡੀ ਦੇ ਐੱਮਐੱਲਸੀ ਜ਼ਿਮਨੀ ਚੋਣ ਜਿੱਤਣ ’ਤੇ ਵਧਾਈ ਦਿੱਤੀ। -ਆਈਏਐੱਨਐੱਸ

Advertisement

ਮੋਦੀ ਵੱਲੋਂ ਤਿਲੰਗਾਨਾ ਦੇ ਸਥਾਪਨਾ ਦਿਵਸ ’ਤੇ ਵਧਾਈ

ਨਵੀਂ ਦਿੱਲੀ: ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿਲੰਗਾਨਾ ਦੇ ਸਥਾਪਨਾ ਦਿਵਸ ’ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਦੱਖਣ ਦੇ ਇਸ ਸੂਬੇ ਦੇ ਯੋਗਦਾਨ ’ਤੇ ਹਰੇਕ ਭਾਰਤੀ ਨੂੰ ਮਾਣ ਹੈ। ਲੰਬੇ ਅੰਦੋਲਨ ਮਗਰੋਂ 2014 ਵਿੱਚ ਆਂਧਰਾ ਪ੍ਰਦੇਸ਼ ਦਾ ਪੁਨਰਗਠਨ ਕਰਕੇ ਦੋ ਸੂਬਿਆਂ ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਦਾ ਗਠਨ ਕੀਤਾ ਗਿਆ ਸੀ। ਰਾਸ਼ਟਰਪਤੀ ਨੇ ਸੂਬਾ ਪੁਨਰਗਠਨ ਬਿੱਲ ਨੂੰ ਇੱਕ ਮਾਰਚ, 2014 ਨੂੰ ਮਨਜ਼ੂਰੀ ਦਿੱਤੀ ਸੀ ਅਤੇ ਦੋ ਜੂਨ, 2014 ਨੂੰ ਤਿਲੰਗਾਨਾ ਦਾ ਗਠਨ ਹੋਇਆ ਸੀ। ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਤਿਲੰਗਾਨਾ ਦੇ ਮੇਰੇ ਭੈਣਾਂ ਅਤੇ ਭਰਾਵਾਂ ਨੂੰ ਉਨ੍ਹਾਂ ਦੇ ਸੂਬਾ ਸਥਾਪਨਾ ਦਿਵਸ ’ਤੇ ਸ਼ੁਭਕਾਮਨਾਵਾਂ। ਹਰੇਕ ਭਾਰਤੀ ਨੂੰ ਦੇਸ਼ ਦੇ ਵਿਕਾਸ ਵਿੱਚ ਸੂਬੇ ਦੇ ਯੋਗਦਾਨ ’ਤੇ ਬਹੁਤ ਮਾਣ ਹੈ।’’ ਉਨ੍ਹਾਂ ਕਿਹਾ, ‘‘ਇਹ ਸੂਬਾ ਇੱਕ ਅਮੀਰ ਇਤਿਹਾਸ ਅਤੇ ਸੱਭਿਆਚਾਰ ਨਾਲ ਲਬਰੇਜ਼ ਹੈ। ਅਸੀਂ ਆਉਣ ਵਾਲੇ ਸਮੇਂ ’ਚ ਸੂਬੇ ਦੇ ਵਿਕਾਸ ਲਈ ਲਗਾਤਾਰ ਕੰਮ ਕਰਨ ਵਾਸਤੇ ਵਚਨਬੱਧ ਹਾਂ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×