ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਕੀਲੀਕਸ ਬਾਨੀ ਅਸਾਂਜ ਆਸਟਰੇਲੀਆ ਪਰਤਿਆ

07:11 AM Jun 27, 2024 IST

ਕੈਨਬਰਾ:

Advertisement

ਵਿਕੀਲੀਕਸ ਬਾਨੀ ਜੂਲੀਅਨ ਅਸਾਂਜ (52) ਬੁੱਧਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਆਪਣੇ ਮੁਲਕ ਆਸਟਰੇਲੀਆ ਪਰਤ ਆਇਆ ਹੈ। ਅਸਾਂਜ ਨੇ ਇਕ ਸਮਝੌਤੇ ਤਹਿਤ ਅਮਰੀਕੀ ਫ਼ੌਜ ਨਾਲ ਜੁੜੇ ਖ਼ੁਫ਼ੀਆ ਦਸਤਾਵੇਜ਼ ਹਾਸਲ ਕਰਨ ਅਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਦਾ ਜੁਰਮ ਕਬੂਲ ਕਰ ਲਿਆ ਹੈ ਜਿਸ ਮਗਰੋਂ ਇਸ ਮਾਮਲੇ ’ਚ ਕਾਨੂੰਨੀ ਲੜਾਈ ਖ਼ਤਮ ਹੋ ਗਈ ਹੈ। ਇਸ ਤੋਂ ਪਹਿਲਾਂ ਉਸ ਦਾ ਜਹਾਜ਼ ਨੌਰਦਰਨ ਮਾਰੀਆਨਾ ਟਾਪੂ ਦੀ ਰਾਜਾਧਾਨੀ ਸਾਈਪਨ ਤੋਂ ਆਸਟਰੇਲੀਆ ਰਵਾਨਾ ਹੋਇਆ ਸੀ। ਅਮਰੀਕੀ ਨਿਆਂ ਵਿਭਾਗ ਨਾਲ ਹੋਏ ਸਮਝੌਤੇ ਤਹਿਤ ਅਸਾਂਜ ਨੂੰ ਆਪਣੇ ਉਪਰ ਲੱਗੇ ਗੰਭੀਰ ਜੁਰਮ ਨੂੰ ਮੰਨਣਾ ਸੀ ਅਤੇ ਬਦਲੇ ’ਚ ਉਸ ਨੂੰ ਅਮਰੀਕੀ ਜੇਲ੍ਹ ’ਚ ਸਮਾਂ ਬਿਤਾਏ ਬਿਨ੍ਹਾਂ ਆਪਣੇ ਗ੍ਰਹਿ ਮੁਲਕ ਆਸਟਰੇਲੀਆ ਪਰਤਣ ਦੀ ਇਜਾਜ਼ਤ ਦਿੱਤੀ ਗਈ ਹੈ। -ਏਪੀ

Advertisement
Advertisement
Advertisement