ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਤਨੀ ਦੀ ਗਲਾ ਘੁੱਟ ਕੇ ਹੱਤਿਆ

10:30 AM Aug 21, 2020 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਗਸਤ

Advertisement

ਘਰੇਲੂ ਕਲ਼ੇਸ਼ ਦੌਰਾਨ ਇਥੇ ਇੱਕ ਨੌਜਵਾਨ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਇਥੋਂ ਦੀ ਤੇਜ ਬਾਗ ਕਲੋਨੀ ਵਿਚ ਵਾਪਰੀ। ਕਰੀਬ ਚਾਰ ਸਾਲ ਪਹਿਲਾਂ ਵਿਆਹੇ ਇਸ ਜੋੜੇ ਕੋਲ਼ ਕੋਈ ਬੱਚਾ ਨਹੀਂ ਸੀ। ਉਹ ਦੋਵੇਂ ਇਥੇ ਤੇਜ ਬਾਗ ਕਲੋਨੀ ਵਿਚ ਕਿਰਾਏ ਦੇ ਕਮਰੇ ’ਚ ਰਹਿੰਦੇ ਸਨ। ਪਰ ਅੱਜ ਸਵੇਰੇ ਜਦੋਂ ਦੋਵਾਂ ਜੀਆਂ ਵਿਚੋਂ ਕੋਈ ਵੀ ਕਮਰੇ ਵਿਚੋਂ ਬਾਹਰ ਨਾ ਆਇਆ ਤਾਂ ਮਕਾਨ ਮਾਲਕਾਂ ਨੇ ਕਮਰੇ ਵਿਚ ਝਾਤੀ ਮਾਰੀ। ਇਸ ਦੌਰਾਨ ਬਿਸਤਰ ’ਤੇ ਲਾਸ਼ ਪਈ ਨਜ਼ਰ ਆਈ। ਜਦਕਿ ਉਸ ਦਾ ਪਤੀ ਕਮਰੇ ਵਿਚ ਮੌਜੂਦ ਨਹੀਂ ਸੀ।

ਜਾਣਕਾਰੀ ਅਨੁਸਾਰ ਪੇਂਟਰ ਦਾ ਕੰਮ ਕਰਦਾ 25 ਸਾਲਾ ਰਾਹੁਲ ਪਾਂਡੇ ਅਤੇ ਉਸ ਦੀ ਪਤਨੀ ਸਾਧਨਾ ਅਕਸਰ ਲੜਦੇ ਰਹਿੰਦੇ ਸਨ। ਪਰ ਅੱਜ ਰਾਹੁਲ ਪਾਂਡੇ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ। ਮਕਾਨ ਮਾਲਕਾਂ ਵੱਲੋਂ ਦਿੱਤੀ ਗਈ ਇਤਲਾਹ ਦੇ ਆਧਾਰ ’ਤੇ ਪੁਲੀਸ ਫੋਰਸ ਸਮੇਤ ਘਟਨਾ ਸਥਾਨ ’ਤੇ ਪੁੱਜੇ ਥਾਣਾ ਕੋਤਵਾਲੀ ਪਟਿਆਲਾ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਦਾ ਕਹਿਣਾ ਸੀ ਕਿ ਪੁਲੀਸ ਨੂੰ ਮੌਕੇ ’ਤੇ ਜਿਥੇ ਸਾਧਨਾ ਦੇ ਗਲ਼ ’ਚ ਚੁੰਨੀ ਲਪੇਟੀ ਮਿਲੀ, ਉਥੇ ਹੀ ਉਸ ਦੇ ਗਲ਼ੇ ’ਤੇ ਚਾਕੂ ਜਾਂ ਕਿਸੇ ਹੋਰ ਤਿੱਖੀ ਚੀਜ਼ ਨਾਲ਼ ਕੱਟ ਦੇ ਨਿਸ਼ਾਨ ਵੀ ਸਨ। ਮੁਢਲੀ ਕਾਰਵਾਈ ਮਗਰੋਂ ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤੀ ਹੈ। ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਇਸ ਸਬੰਧੀ ਮਕਾਨ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ ਰਾਹੁਲ ਪਾਂਡੇ ਦੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਤਲ ਦੀ ਇਸ ਵਾਰਦਾਤ ਮਗਰੋਂ ਉਹ ਫਰਾਰ ਹੋ ਗਿਆ ਸੀ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। 

Advertisement

Advertisement
Tags :
ਹੱਤਿਆਘੁੱਟਪਤਨੀ