ਘਰੇਲੂ ਕਲੇਸ਼ ਕਾਰਨ ਪਤਨੀ ਦੀ ਗੋਲੀ ਮਾਰ ਕੇ ਹੱਤਿਆ, ਧੀ ਜ਼ਖ਼ਮੀ
08:51 AM Jul 11, 2023 IST
ਪੱਤਰ ਪ੍ਰੇਰਕ
ਟੋਹਾਣਾ, 10 ਜੁਲਾਈ
ਪਰਿਵਾਰ ਵਿੱਚ ਹੋਏ ਝਗੜੇ ਮਗਰੋਂ ਪਿੰਡ ਮੁਗਲਪੁਰਾ ਦੇ ਰਾਮਨਿਵਾਸ ਨੇ ਆਪਣੀ ਪਤਨੀ ਸੂਰਤਾ ਦੇਵੀ (45) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਬੇਟੀ ਪਿੰਕੀ ਵੀ ਜ਼ਖ਼ਮੀ ਹੋ ਗਈ। ਗੋਲੀਆਂ ਚੱਲਣ ਦੀ ਸੁਚਨਾ ਮਿਲਦੇ ਹੀ ਉਕਲਾਨਾ ਪੁਲੀਸ ਮੌਕੇ ’ਤੇ ਪੁੱਜੀ ਤੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਜ਼ਖ਼ਮੀ ਪਿੰਕੀ (22) ਨੂੰ ਉਕਲਾਨਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪਰਿਵਾਰ ਵਿੱਚ ਅੱਜ ਸਵੇਰੇ ਸ਼ਰਾਬ ਪੀਣ ’ਤੇ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ ਤਾਂ ਰਾਮਨਿਵਾਸ ਨੇ ਆਪਣੀ ਬੰਦੂਕ ਨਾਲ ਗੋਲੀਆਂ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ। ਪੁਲੀਸ ਵੱਲੋਂ ਮਾਹਿਰਾਂ ਦੀ ਟੀਮਾਂ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਉਕਲਾਨਾ ਪੁਲੀਸ ਨੇ ਜ਼ਖ਼ਮੀ ਬੇਟੀ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਮਨਿਵਾਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement