ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

07:58 AM Jun 21, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੂਨ
ਸ਼ੇਰਪੁਰ ਦੀ ਭਗਤ ਸਿੰਘ ਕਲੋਨੀ ਇਲਾਕੇ ’ਚ ਰਹਿਣ ਵਾਲੀ ਅਨੁਸ਼੍ਰਿਆ (22) ਨੇ ਸ਼ੱਕੀ ਹਲਾਤਾਂ ’ਚ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਨੁਸ਼੍ਰਿਆ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਦਾਜ ਲਈ ਉਨ੍ਹਾਂ ਦੀ ਲੜਕੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ।
ਉਨ੍ਹਾਂ ਥਾਣਾ ਮੋਤੀ ਨਗਰ ਪੁਲੀਸ ਨੇ ਜੰਮੂ ਕਸ਼ਮੀਰ ਦੇ ਜੰਮੂ ਸਥਿਤ ਨਾਨਕ ਨਗਰ ਸੈਕਟਰ 5 ਦੇ ਰਹਿਣ ਵਾਲੇ ਅਕਸ਼ੈ ਬਹਿਰਾ ਦੀ ਸ਼ਿਕਾਇਤ ’ਤੇ ਅਨੁਸ਼੍ਰਿਆ ਦੇ ਪਤੀ ਪ੍ਰਦੀਪ ਸ਼ਾਹੂ, ਉਸਦੀ ਸੱਸ ਨੀਰੂਪਮਾ ਸਾਹੂ ਦੇ ਖਿਲਾਫ਼ ਦਾਜ ਲਈ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਅਨੁਸ਼੍ਰਿਆ ਦੇ ਪਿਤਾ ਅਕਸ਼ੈ ਬਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ 3 ਸਾਲ ਪਹਿਲਾਂ ਲੁਧਿਆਣਾ ਦੇ ਪ੍ਰਦੀਪ ਕੁਮਾਰ ਨਾਲ ਹੋਇਆ ਸੀ। ਜਦੋਂ ਵੀ ਉਨ੍ਹਾਂ ਦੀ ਲੜਕੀ ਪੇਕੇ ਆਉਂਦੀ ਤਾਂ ਉਸ ਦਾ ਪਤੀ ਪ੍ਰਦੀਪ ਤੇ ਸਹੁਰੇ ਵਾਲੇ ਕੋਈ ਨਾ ਕੋਈ ਮੰਗ ਕਰਦੇ। ਅਕਸ਼ੈ ਬਹਿਰਾ ਨੇ ਕਿਹਾ ਕਿ ਲੜਕੀ 3 ਮਹੀਨੇ ਤੋਂ ਗਰਭਵਤੀ ਸੀ।
ਅਕਸਰ ਪਰਿਵਾਰ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਲੜਕੀ ਦੀ ਸਿਹਤ ਠੀਕ ਨਹੀਂ ਹੈ ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਹੈ। ਜਦੋਂ ਉਹ ਕੈਂਸਰ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਅਕਸ਼ੈ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਇੰਨ੍ਹੇ ਕਮਜ਼ੋਰ ਦਿਲ ਦੀ ਨਹੀਂ ਸੀ ਕਿ ਖੁਦਕੁਸ਼ੀ ਕਰ ਲਵੇ। ਉਨ੍ਹਾਂ ਦੀ ਲੜਕੀ ਦਾ ਕਤਲ ਕੀਤਾ ਗਿਆ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਸੈਂਪਲ ਵੀ ਜਾਂਚ ਲਈ ਭੇਜ ਦਿੱਤੇ ਹਨ। ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement