ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬ੍ਰਾਜ਼ੀਲ ’ਚ ਹੜ੍ਹਾਂ ਕਾਰਨ ਵਿਆਪਕ ਤਬਾਹੀ: 75 ਮੌਤਾਂ ਤੇ 103 ਲਾਪਤਾ

11:44 AM May 06, 2024 IST

ਰੀਓ ਡੀ ਜੇਨੇਰੀਓ, 6 ਮਈ
ਬ੍ਰਾਜ਼ੀਲ ਦੇ ਦੱਖਣੀ ਸੂਬੇ ਰੀਓ ਗ੍ਰਾਂਡੇ ਡੋ ਸੁਲ 'ਚ ਭਿਆਨਕ ਹੜ੍ਹ ਕਾਰਨ ਸੱਤ ਦਿਨਾਂ 'ਚ ਘੱਟੋ-ਘੱਟ 75 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 103 ਲਾਪਤਾ ਹਨ। ਹੜ੍ਹ ਨਾਲ ਸਬੰਧਤ ਘਟਨਾਵਾਂ 'ਚ ਘੱਟੋ-ਘੱਟ 155 ਵਿਅਕਤੀ ਜ਼ਖਮੀ ਹੋਏ ਹਨ, ਜਦਕਿ 88,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਲਗਪਗ 16,000 ਲੋਕਾਂ ਨੇ ਸਕੂਲਾਂ, ਜਿਮਨੇਜ਼ੀਅਮਾਂ ਅਤੇ ਹੋਰ ਅਸਥਾਈ ਸ਼ੈਲਟਰਾਂ ਵਿੱਚ ਸ਼ਰਨ ਲਈ ਹੈ। ਹੜ੍ਹਾਂ ਕਾਰਨ ਸੂਬੇ 'ਚ ਕਈ ਥਾਵਾਂ 'ਤੇ ਢਿੱਗਾਂ ਡਿੱਗਣ, ਸੜਕਾਂ ਦੇ ਰੁੜ੍ਹ ਜਾਣ ਅਤੇ ਪੁਲ ਡਿੱਗਣ ਦੀਆਂ ਖ਼ਬਰਾਂ ਹਨ। ਅੱਠ ਲੱਖ ਤੋਂ ਵੱਧ ਲੋਕ ਪਾਣੀ ਦੀ ਸਪਲਾਈ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।

Advertisement

Advertisement
Advertisement