For the best experience, open
https://m.punjabitribuneonline.com
on your mobile browser.
Advertisement

ਦੰਗਿਆਂ ਤੇ ਭੰਨ-ਤੋੜ ਬਾਰੇ ਕਿਉਂ ਪੜ੍ਹਾਈਏ: ਐੱਨਸੀਈਆਰਟੀ ਮੁਖੀ

08:57 AM Jun 17, 2024 IST
ਦੰਗਿਆਂ ਤੇ ਭੰਨ ਤੋੜ ਬਾਰੇ ਕਿਉਂ ਪੜ੍ਹਾਈਏ  ਐੱਨਸੀਈਆਰਟੀ ਮੁਖੀ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਨਸੀਈਆਰਟੀ ਦੇ ਮੁਖੀ ਦਿਨੇਸ਼ ਪ੍ਰਸਾਦ ਸਕਲਾਨੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 16 ਜੂਨ
ਸਕੂਲ ਪਾਠਕ੍ਰਮ ਦਾ ਭਗਵਾਂਕਰਨ ਕੀਤੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਐੱਨਸੀਈਆਰਟੀ ਦੇ ਮੁਖੀ ਨੇ ਕਿਹਾ ਕਿ ਸਕੂਲ ਦੀਆਂ ਪਾਠ-ਪੁਸਤਕਾਂ ਵਿੱਚ ਗੁਜਰਾਤ ਦੰਗਿਆਂ ਅਤੇ ਬਾਬਰੀ ਮਸਜਿਦ ਨੂੰ ਢਾਹੁਣ ਦੇ ਉਲੇਖ ਇਸ ਲਈ ਹਟਾਏ ਗਏ ਹਨ ਕਿਉਂਕਿ ਦੰਗਿਆਂ ਤੇ ਭੰਨ-ਤੋੜ ਬਾਰੇ ਪੜ੍ਹਾਉਣ ਕਾਰਨ ‘ਹਿੰਸਕ ਤੇ ਨਿਰਾਸ਼’ ਨਾਗਰਿਕ ਪੈਦਾ ਹੋ ਸਕਦੇ ਹਨ।

Advertisement

ਇਸ ਖ਼ਬਰ ਏਜੰਸੀ ਦੇ ਮੁੱਖ ਦਫ਼ਤਰ ਵਿੱਚ ਪੀਟੀਆਈ ਦੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਦੇ ਨਿਰਦੇਸ਼ਕ ਦਿਨੇਸ਼ ਪ੍ਰਸਾਦ ਸਕਲਾਨੀ ਨੇ ਕਿਹਾ ਕਿ ਪਾਠ-ਪੁਸਤਕਾਂ ਵਿੱਚ ਸੋਧਾਂ ਸਾਲਾਨਾ ਸੋਧ ਦਾ ਹਿੱਸਾ ਹਨ ਅਤੇ ਇਸ ’ਤੇ ਰੌਲਾ-ਗੌਲਾ ਨਹੀਂ ਹੋਣਾ ਚਾਹੀਦਾ।

Advertisement

ਗੁਜਰਾਤ ਦੰਗਿਆਂ ਜਾਂ ਬਾਬਰੀ ਮਸਜਿਦ ਨੂੰ ਢਾਹੁਣ ਸਬੰਧੀ ਉਲੇਖ ਨੂੰ ਐੱਨਸੀਈਆਰਟੀ ਦੇ ਪਾਠਕ੍ਰਮ ਵਿੱਚੋਂ ਹਟਾਏ ਜਾਣ ਬਾਰੇ ਪੁੱਛਣ ’ਤੇ ਸਕਲਾਨੀ ਨੇ ਕਿਹਾ, ‘‘ਸਾਨੂੰ ਸਕੂਲ ਪਾਠਕ੍ਰਮ ਵਿੱਚ ਦੰਗਿਆਂ ਬਾਰੇ ਕਿਉਂ ਪੜ੍ਹਾਉਣਾ ਚਾਹੀਦਾ ਹੈ? ਅਸੀਂ ਹਾਂ ਪੱਖੀ ਨਾਗਰਿਕ ਬਣਾਉਣਾ ਚਾਹੁੰਦੇ ਹਾਂ ਨਾ ਕਿ ਹਿੰਸਕ ਤੇ ਨਿਰਾਸ਼ ਵਿਅਕਤੀ।’’

ਉਨ੍ਹਾਂ ਕਿਹਾ, ‘‘ਕੀ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਢੰਗ ਨਾਲ ਪੜ੍ਹਾਈਏ ਕਿ ਉਹ ਹਮਲਾਵਰ ਹੋ ਜਾਣ, ਸਮਾਜ ਵਿੱਚ ਨਫ਼ਰਤ ਪੈਦਾ ਕਰਨ ਜਾਂ ਨਫਰਤ ਦਾ ਸ਼ਿਕਾਰ ਬਣਨ? ਕੀ ਇਹੀ ਸਿੱਖਿਆ ਦਾ ਮਕਸਦ ਹੈ? ਕੀ ਸਾਨੂੰ ਛੋਟੇ ਬੱਚਿਆਂ ਨੂੰ ਦੰਗਿਆਂ ਬਾਰੇ ਪੜ੍ਹਾਉਣਾ ਚਾਹੀਦਾ ਹੈ... ਜਦੋਂ ਉਹ ਵੱਡੇ ਹੋ ਜਾਣਗੇ ਉਹ ਇਸ ਸਬੰਧੀ ਜਾਣ ਸਕਦੇ ਹਨ ਪਰ ਸਕੂਲ ਪਾਠਕ੍ਰਮ ਵਿੱਚ ਕਿਉਂ। ਉਨ੍ਹਾਂ ਨੂੰ ਵੱਡੇ ਹੋਣ ’ਤੇ ਇਹ ਸਮਝਣਾ ਚਾਹੀਦਾ ਹੈ ਕਿ ਕੀ ਹੋਇਆ ਤੇ ਕਿਉਂ ਹੋਇਆ। ਸੋਧਾਂ ਬਾਰੇ ਰੌਲਾ-ਰੱਪਾ ਗ਼ੈਰਵਾਜਬ ਹੈ।’’

ਸਕਲਾਨੀ ਦੀਆਂ ਇਹ ਟਿੱਪਣੀਆਂ ਐੱਨਸੀਈਆਰਟੀ ਦੀਆਂ ਸੋਧੀਆਂ ਹੋਈਆਂ ਪੁਸਤਕਾਂ ਦੇ ਬਾਜ਼ਾਰ ਵਿੱਚ ਆਉਣ ਦੇ ਮੱਦੇਨਜ਼ਰ ਆਈਆਂ ਹਨ। 12ਵੀਂ ਜਮਾਤ ਦੀ ਸੋਧੀ ਹੋਈ ਰਾਜਨੀਤੀ ਸ਼ਾਸਤਰ ਦੀ ਪਾਠ-ਪੁਸਤਕ ਵਿੱਚ ਬਾਬਰੀ ਮਸਜਿਦ ਦਾ ਜ਼ਿਕਰ ਨਹੀਂ ਹੈ, ਸਗੋਂ ਇਸ ਨੂੰ ‘ਤਿੰਨ ਗੁੰਬਦ ਵਾਲਾ ਢਾਂਚਾ’ ਦੱਸਿਆ ਗਿਆ ਹੈ।

ਇਸ ਵਿੱਚ ਅਯੁੱਧਿਆ ਸੈਕਸ਼ਨ ਨੂੰ ਚਾਰ ਤੋਂ ਘਟਾ ਕੇ ਦੋ ਸਫ਼ੇ ਦਾ ਕੀਤਾ ਗਿਆ ਹੈ ਅਤੇ ਪਿਛਲੇ ਸੰਸਕਰਨ ਦੇ ਵੇਰਵੇ ਹਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਨੂੰ ਪਾਠ-ਪੁਸਤਕਾਂ ਵਿੱਚ ਸ਼ਾਮਲ ਨਾ ਕੀਤੇ ਜਾਣ ਬਾਰੇ ਰੌਲਾ ਕਿਉਂ ਨਹੀਂ ਪਾਇਆ ਜਾ ਰਿਹਾ। -ਪੀਟੀਆਈ

Advertisement
Tags :
Author Image

Advertisement