ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰੀਖਿਅਕ ਦੀ ਗ਼ਲਤੀ ਦਾ ਖਮਿਆਜ਼ਾ ਵਿਦਿਆਰਥੀ ਕਿਉਂ ਭੁਗਤਣ: ਹਾਈ ਕੋਰਟ

06:59 AM Jan 12, 2024 IST

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਜੇ ਅਧਿਆਪਕ ਕਿਸੇ ਵਿਦਿਆਰਥੀ ਦੇ ਸਹੀ ਜਵਾਬ ਨੂੰ ਸਹੀ ਦਾ ਨਿਸ਼ਾਨ ਲਾਉਣ ਦੇ ਬਾਵਜੂਦ ਠੀਕ ਢੰਗ ਨਾਲ ਅੰਕ ਦੇਣ ਵਿੱਚ ਨਾਕਾਮ ਰਹਿੰਦਾ ਹੈ ਤਾਂ ਉਸ ਦੀ ਗਲਤੀ ਦਾ ਖਮਿਆਜ਼ਾ ਵਿਦਿਆਰਥੀ ਨੂੰ ਕਿਉਂ ਭੁਗਤਣਾ ਪਵੇ। ਇਸ ਵਿਚ ਵਿਦਿਆਰਥੀ ਦੀ ਕੋਈ ਗ਼ਲਤੀ ਨਹੀਂ ਹੈ। ਇਸ ਕਰਕੇ ਵਿਦਿਆਰਥੀ ਨੂੰ ਪੂਰੇ ਅੰਕ ਮਿਲਣੇ ਚਾਹੀਦੇ ਹਨ। ਹਾਈ ਕੋਰਟ ਨੇ ਸੀਬੀਐਸਈ ਨੂੰ ਹਦਾਇਤ ਕੀਤੀ ਹੈ ਕਿ ਉਹ ਪਟੀਸ਼ਨਰ ਵਿਦਿਆਰਥਣ ਨੂੰ ਪੂਰੇ ਅੰਕ ਦੇਵੇ। ਜਸਟਿਸ ਸੀ. ਹਰੀਸ਼ੰਕਰ ਨੇ 12ਵੀਂ ਜਮਾਤ ਦੇ ਜੌਗਰਫੀ ਦੇ ਪੇਪਰ ਦੇ ਅੰਕਾਂ ਸਬੰਧੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਪ੍ਰੀਖਿਆ ਪੱਤਰ ਚੈੱਕ ਕਰਨ ਵਾਲੇ ਅਧਿਆਪਕ ਦੀਆਂ ਖਾਮੀਆਂ ਕਾਰਨ ਵਿਦਿਆਰਥੀਆਂ ਦੇ ਅੰਕ ਘੱਟ ਨਹੀਂ ਕਰਨੇ ਚਾਹੀਦੇ ਤੇ ਸ਼ੱਕ ਜਾਂ ਸੰਦੇਹ ਦਾ ਲਾਭ ਵਿਦਿਆਰਥੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਗਲਤੀ ਦਾ ਖਮਿਆਜ਼ਾ ਵਿਦਿਆਰਥੀ ਨੂੰ ਨਾ ਭੁਗਤਣਾ ਪਵੇ। ਵਿਦਿਆਰਥਣ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਪ੍ਰੀਖਿਅਕ ਨੇ ਉਸ ਦੇ ਜਵਾਬ ਦੇ ਸਾਹਮਣੇ ਦੋ ਟਿੱਕ ਲਗਾਏ ਹਨ। ਦੂਜੇ ਪਾਸੇ ਸੀਬੀਐੱਸਈ ਨੇ ਵਿਦਿਆਰਥਣ ਨੂੰ ਪਹਿਲਾਂ ਦਿੱਤੇ ਅੰਕਾਂ ਨੂੰ ਜਾਇਜ਼ ਠਹਿਰਾਇਆ ਪਰ ਹਾਈ ਕੋਰਟ ਨੇ ਸੀਬੀਐਸਈ ਨਾਲ ਅਸਹਿਮਤ ਹੁੰਦਿਆਂ ਹਦਾਇਤ ਕੀਤੀ ਕਿ ਇਸ ਵਿਦਿਆਰਥਣ ਨੂੰ ਪੂਰੇ ਅੰਕ ਦਿੱਤੇ ਜਾਣ।

Advertisement

Advertisement