For the best experience, open
https://m.punjabitribuneonline.com
on your mobile browser.
Advertisement

ਦੇਸ਼ ’ਚ ਸਾਰਿਆਂ ਲਈ ਬਰਾਬਰ ਹੱਕ ਤੇ ਮੌਕੇ ਕਿਉਂ ਨਹੀਂ: ਮਾਨ

10:49 AM May 19, 2024 IST
ਦੇਸ਼ ’ਚ ਸਾਰਿਆਂ ਲਈ ਬਰਾਬਰ ਹੱਕ ਤੇ ਮੌਕੇ ਕਿਉਂ ਨਹੀਂ  ਮਾਨ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਮਈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਦੇਸ਼ ਧਰਮ ਸਣੇ ਹੋਰਨਾਂ ਮਾਮਲਿਆਂ ਵਿੱਚ ਨਿਰਪੱਖ ਨੀਤੀਆਂ ’ਤੇ ਚੱਲਦਾ ਹੈ ਤਾਂ ਉਹ ਇਹ ਦੱਸਣ ਕਿ ਦੇਸ਼ ਵਿੱਚ ਸਭਨਾਂ ਲਈ ਇੱਕੋ ਜਿਹੇ ਮੌਕੇ, ਹੱਕ-ਹਕੂਕ ਅਤੇ ਇਨਸਾਫ਼ ਲਈ ਕਾਨੂੰਨ ਬਰਾਬਰ ਕਿਉਂ ਨਹੀਂ ਹਨ। ਦੇਸ਼ ਅੰਦਰ ਬਹੁਗਿਣਤੀ ਲਈ ਹੋਰ ਅਤੇ ਘੱਟ ਗਿਣਤੀਆਂ ਲਈ ਹੋਰ ਕਾਨੂੰਨ ਕਿਉਂ ਹੈ। ਸਿੱਖ ਕਤਲੇਆਮ ਅਤੇ ਗੁਜਰਾਤ ਦੇ ਮੁਸਲਿਮ ਕਤਲੇਆਮ ਦਾ ਇਨ੍ਹਾਂ ਭਾਈਚਾਰਿਆਂ ਨੂੰ ਹੁਣ ਤੱਕ ਇਨਸਾਫ਼ ਨਾ ਮਿਲਣਾ ਦੇਸ਼ ਦੇ ਦੋਹਰੇ ਕਾਨੂੰਨ ਦੀ ਉੱਘੜਵੀਂ ਮਿਸਾਲ ਹੈ। ਉਨ੍ਹਾਂ ਕਿਹਾ ਜੇ ਭਾਜਪਾ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਧਾਰਮਿਕ ਘੱਟ ਗਿਣਤੀਆਂ, ਔਰਤਾਂ ਆਦਿ ਸੁਰੱਖਿਅਤ ਨਹੀਂ ਰਹਿਣਗੇ।

Advertisement

Advertisement
Author Image

sukhwinder singh

View all posts

Advertisement
Advertisement
×