ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਪਾਲ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ: ਮਮਤਾ

07:05 AM May 04, 2024 IST
ਬਰਧਮਾਨ ’ਚ ਰੈਲੀ ਦੌਰਾਨ ਟੀਐੱਮਸੀ ਉਮੀਦਵਾਰ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ। -ਫੋਟੋ: ਪੀਟੀਆਈ

ਕੋਲਕਾਤਾ, 3 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਰਾਜ ਭਵਨ ਵਿੱਚ ਮਹਿਲਾ ਕਰਮੀ ਨਾਲ ਕਥਿਤ ਤੌਰ ’ਤੇ ਛੇੜਛਾੜ ਦੇ ਦੋਸ਼ ਨੂੰ ਲੈ ਕੇ ਰਾਜਪਾਲ ਸੀਵੀ ਆਨੰਦ ਬੋਸ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ, ‘ਕੱਲ੍ਹ, ਰਾਜ ਭਵਨ ਵਿੱਚ ਕੰਮ ਕਰਨ ਵਾਲੀ ਇੱਕ ਮੁਟਿਆਰ ਸਾਹਮਣੇ ਆਈ ਅਤੇ ਰਾਜਪਾਲ ਦੇ ਕਥਿਤ ਦੁਰਵਿਹਾਰ ਬਾਰੇ ਦੱਸਿਆ, ਕੱਲ੍ਹ, ਮਹਿਲਾ ਦੀ ਗੱਲ ਸੁਣ ਕੇ ਮੇਰਾ ਦਿਲ ਰੋ ਪਿਆ। ਮੈਂ ਉਸ ਦੀ ਵੀਡੀਓ ਦੇਖੀ।’’ ਮਮਤਾ ਨੇ ਸਵਾਲ ਕੀਤਾ ਕਿ ਬੀਤੇ ਦਿਨ ਰਾਜ ਭਵਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁੱਦੇ ’ਤੇ ਚੁੱਪ ਕਿਉਂ ਸਾਧੀ ਰੱਖੀ।
ਉਨ੍ਹਾਂ ਕਿਹਾ, ‘‘ਮਹਿਲਾ ਰੋਂਦੀ ਹੋਈ ਬਾਹਰ ਆਈ ਅਤੇ ਕਿਹਾ ਕਿ ਉਸ ਨੂੰ ਹੁਣ ਰਾਜ ਭਵਨ ਵਿੱਚ ਕੰਮ ਕਰਨ ਤੋਂ ਡਰ ਲੱਗ ਰਿਹਾ ਹੈ। ਅਤੇ ਇਹ ਲੋਕ ਮਾਵਾਂ ਅਤੇ ਭੈਣਾਂ ਦੀ ਇੱਜ਼ਤ ਦੀ ਗੱਲ ਕਰਦੇ ਹਨ।’’ ਮਮਤਾ ਨੇ ਕਿਹਾ, ‘‘ਤੁਸੀਂ (ਪ੍ਰਧਾਨ ਮੰਤਰੀ) ਸੰਦੇਸ਼ਖਲੀ ’ਤੇ ਇੰਨਾ ਡਰਾਮਾ ਕਰ ਰਹੇ ਹੋ। ਸਾਨੂੰ ਕੁੱਝ ਗੜਬੜੀਆਂ ਪਤਾ ਲੱਗਣ ’ਤੇ ਅਸੀਂ ਲੋੜੀਂਦੀ ਕਾਰਵਾਈ ਕੀਤੀ ਸੀ ਪਰ ਤੁਸੀਂ ਪੂਰੀ ਰਾਤ ਰਾਜ ਭਵਨ ਵਿੱਚ ਬਿਤਾਈ ਤਾਂ ਵੀ ਉਸ ਮਹਿਲਾ ਦੇ ਸਾਹਮਣੇ ਆਉਣ ਮਗਰੋਂ ਤੁਸੀਂ ਚੁੱਪ ਕਿਉਂ ਹੋ?’’ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਪੂਰਬਾ ਬਰਧਮਾਨ ਜ਼ਿਲ੍ਹੇ ਦੇ ਪੂਰਬਸਥਲੀ ਵਿੱਚ ਇੱਕ ਰੈਲੀ ਦੌਰਾਨ ਕਿਹਾ, ‘‘ਇਹ ਬੇਹੱਦ ਦੁਖਦਾਈ ਹੈ ਕਿ ਜਿਸ ਰਾਜਪਾਲ ਨੇ ਸੰਦੇਸ਼ਖਲੀ ਪਹੁੰਚਣ ’ਚ ਬਹੁਤ ਜਲਦਬਾਜ਼ੀ ਦਿਖਾਈ ਸੀ, ਹੁਣ ਉਸ ਖ਼ਿਲਾਫ਼ ਮਹਿਲਾ ਸਟਾਫ ਨਾਲ ਛੇੜਛਾੜ ਦਾ ਦੋਸ਼ ਹੈ।’’ -ਪੀਟੀਆਈ

Advertisement

Advertisement
Advertisement