ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਜਵਲ ਰੇਵੰਨਾ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ: ਪ੍ਰਿਯੰਕਾ

08:03 AM Apr 30, 2024 IST
ਯਾਦਗਿਰ ਵਿੱਚ ਲੋਕਾਂ ਦਾ ਪਿਆਰ ਕਬੂਲਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤਾ ਰੈੱਡੀ। -ਫੋਟੋ: ਏਐੱਨਆਈ

ਨਵੀਂ ਦਿੱਲੀ/ਕਰਨਾਟਕ, 29 ਅਪਰੈਲ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਪੋਤੇ ਅਤੇ ਹਾਸਨ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ‘ਸੈਕਸ ਸਕੈਂਡਲ’ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਦਾ ਜ਼ਿਕਰ ਕਰਦੇ ਹੋਏ ਅੱਜ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ’ਤੇ ਚੁੱਪ ਕਿਉਂ ਹਨ? ਇਸੇ ਦੌਰਾਨ ਕਰਨਾਟਕ ਵਿੱਚ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ਤੁਰੰਤ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਕਾਂਗਰਸ ਵੱਲੋਂ ਵੱਖ-ਵੱਖ ਥਾਈਂ ਪ੍ਰਦਰਸ਼ਨ ਕੀਤੇ ਗਏ।
ਕਾਂਗਰਸ ਦੀ ਜਨਰਲ ਸਕੱਤਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਕੀਤਾ, ‘‘ਜਿਸ ਨੇਤਾ ਦੇ ਮੋਢੇ ’ਤੇ ਹੱਥ ਰੱਖ ਕੇ ਪ੍ਰਧਾਨ ਮੰਤਰੀ ਤਸਵੀਰ ਖਿਚਵਾਉਂਦੇ ਹਨ, ਜਿਸ ਆਗੂ ਦਾ ਚੋਣ ਪ੍ਰਚਾਰ ਕਰਨ 10 ਦਿਨ ਪਹਿਲਾਂ ਪ੍ਰਧਾਨ ਮੰਤਰੀ ਖ਼ੁਦ ਜਾਂਦੇ ਹਨ ਅਤੇ ਮੰਚ ’ਤੇ ਉਸ ਦੀ ਪ੍ਰਸ਼ੰਸਾ ਕਰਦੇ ਹਨ। ਅੱਜ ਕਰਨਾਟਕ ਦਾ ਉਹ ਆਗੂ ਦੇਸ਼ ’ਚੋਂ ਫ਼ਰਾਰ ਹੈ। ਉਸ ਦੇ ਘਿਣਾਉਣੇ ਅਪਰਾਧਾਂ ਬਾਰੇ ਸੁਣ ਕੇ ਹੀ ਦਿਲ ਦਹਿਲ ਜਾਂਦਾ ਹੈ। ਸੈਂਕੜੇ ਮਹਿਲਾਵਾਂ ਦਾ ਜੀਵਨ ਜਿਸ ਨੇ ਤਬਾਹ ਕਰ ਦਿੱਤਾ। ਮੋਦੀ ਜੀ, ਕੀ ਹੁਣੇ ਵੀ ਤੁਸੀਂ ਚੁੱਪ ਰਹੋਗੇ?’’
ਉਧਰ, ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਦਸੰਬਰ 2023 ਵਿੱਚ ਹੀ ਭਾਜਪਾ ਦੇ ਇਕ ਆਗੂ (ਦੇਵਰਾਜ ਗੌੜਾ) ਨੇ ਪਾਰਟੀ ਦੀ ਲੀਡਰਸ਼ਿਪ ਨੂੰ ਪ੍ਰਜਵਲ ਰੇਵੰਨਾ ਦੇ ਅੱਤਿਆਚਾਰਾਂ ਬਾਰੇ ਜਾਣੂ ਕਰਵਾਇਆ ਸੀ। ਪ੍ਰਜਵਲ ਰੇਵੰਨਾ ਦੇ ਮਾੜੇ ਕੰਮਾਂ ਨੂੰ ਜਾਨਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ’ਤੇ ਪ੍ਰਜਵਲ ਲਈ ਵੋਟਾਂ ਮੰਗੀਆਂ ਅਤੇ ਕਿਹਾ ਕਿ ‘ਪ੍ਰਜਵਲ ਨੂੰ ਮਿਲੀ ਹਰੇਕ ਵੋਟ ਮੋਦੀ ਨੂੰ ਮਜ਼ਬੂਤ ਕਰੇਗੀ।’’ ਕਾਂਗਰਸ ਦੀ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਵੰਨਾ ਦੀ ਦਰਿੰਦਗੀ ਬਾਰੇ ਜਾਣਦੇ ਹੋਏ ਵੀ ਉਸ ਨੂੰ ਆਪਣਾ ਸਾਂਝਾ ਉਮੀਦਵਾਰ ਥਾਪਿਆ, ਉਸ ਨਾਲ ਮੰਚ ਸਾਂਝਾ ਕੀਤਾ, ਉਸ ਦੀ ਤਾਰੀਫ਼ ਕੀਤੀ, ਪਿੱਠ ਥਾਪੜੀ ਅਤੇ ਉਸ ਵਾਸਤੇ ਵੋਟਾਂ ਮੰਗੀਆਂ।’’ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਰੇਵੰਨਾ ਦੇ ਮਾੜੇ ਕੰਮਾਂ ਬਾਰੇ ਸਭ ਕੁਝ ਜਾਣਦੇ ਸਨ। ਇਸੇ ਦੌਰਾਨ ਕਰਨਾਟਕ ਵਿੱਚ ਅੱਜ ਕਾਂਗਰਸ ਨੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ। ਰੇਵੰਨਾ ਸੈਂਕੜੇ ਔਰਤਾਂ ਦਾ ਜਿਨਸੀ ਦਾ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਮਹਿਲਾਵਾਂ ਸਮੇਤ ਹੁਬਲੀ, ਹਾਸਨ ਅਤੇ ਬੰਗਲੂਰੂ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕੀਤੇ। ਉਹ ਰੇਵੰਨਾ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਬੰਗਲੂਰੂ ਵਿੱਚ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਬਾਹਰ ਕੀਤੇ ਪ੍ਰਦਰਸ਼ਨ ਦੀ ਅਗਵਾਈ ਕੁੱਲ ਹਿੰਦ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਕੀਤੀ। ਉਨ੍ਹਾਂ ਕਿਹਾ ਕਿ ਸੈਂਕੜੇ ਔਰਤਾਂ ਖ਼ਿਲਾਫ਼ ਹੋਈ ਜਿਨਸੀ ਹਿੰਸਾ ਦੇ ਮਾਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਗੁਰਮਿਤਕਲ (ਕਰਨਾਟਕ): ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀ ਪਰਿਵਾਰ ਨੂੰ ਗਾਲ੍ਹਾਂ ਕੱਢ ਰਹੇ ਹਨ ਕਿਉਂਕਿ ਉਨ੍ਹਾਂ ਦੀ ਖ਼ੁਦ ਦੀ ਕੋਈ ਪ੍ਰਾਪਤੀ ਨਹੀਂ ਹੈ।
ਯਾਦਗਿਰ ਜ਼ਿਲ੍ਹੇ ਦੇ ਗੁਰਮਿਤਕਲ ਕਸਬੇ ਵਿੱਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਦਾਅਵਾ ਕੀਤਾ ਕਿ ਸ਼ੁਰੂਆਤੀ ਦੋ ਗੇੜਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਬੜ੍ਹਤ ਮਿਲੀ ਹੈ, ਜਿਸ ਤੋਂ ਮੋਦੀ ਚਿੰਤਤ ਹਨ। ਖੜਗੇ ਦੇ ਜਵਾਈ ਰਾਧਾਕ੍ਰਿਸ਼ਨ ਡੋਡਾਮਨੀ ਕਲਬੁਰਗੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਜਿੱਥੇ ਕਿ 7 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਗੁਰਮਿਤਕਲ ਇਸ ਸੰਸਦੀ ਚੋਣ ਹਲਕੇ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਇਸ ਦੇਸ਼ ਵਿੱਚ ਮੋਦੀ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਸੀ। -ਪੀਟੀਆਈ

Advertisement

ਜੇਡੀ (ਐੱਸ) ਤੋਂ ਨਾਤਾ ਕਿਉਂ ਨਹੀਂ ਤੋੜ ਰਹੀ ਭਾਜਪਾ: ‘ਆਪ’

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਅੱਜ ਸੈਕਸ ਸਕੈਂਡਲ ਵਿੱਚ ਹਾਸਨ ਤੋਂ ਸੰਸਦ ਮੈਂਬਰ ਅਤੇ ਜੇਡੀ (ਐੱਸ) ਆਗੂ ਰੇਵੰਨਾ ਦੀ ਕਥਿਤ ਸ਼ਮੂਲੀਅਤ ਨੂੰ ਨਿਠਾਰੀ ਕਾਂਡ ਨਾਲੋਂ ਵੀ ਕਰੂਰ ਘਟਨਾ ਕਰਾਰ ਦਿੱਤਾ। ‘ਆਪ’ ਨੇ ਸਵਾਲ ਕੀਤਾ ਕਿ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਵੀ ਭਾਜਪਾ ਨੇ ਦੱਖਣੀ ਸੂਬੇ ਦੀ ਪਾਰਟੀ ਜੇਡੀ (ਐੱਸ) ਨਾਲੋਂ ਨਾਤਾ ਕਿਉਂ ਨਹੀਂ ਤੋੜਿਆ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ‘ਆਪ’ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪ੍ਰਜਵਲ ਰੇਵੰਨਾ ਨੂੰ ਅਯੋਗ ਕਰਾਰ ਦਿੱਤਾ ਜਾਵੇ ਅਤੇ ਮੰਗ ਕੀਤੀ ਕਿ ਇਸ ਸੰਸਦੀ ਹਲਕੇ ਵਿੱਚ ਮੁੜ ਤੋਂ ਵੋਟਿੰਗ ਕਰਵਾਈ ਜਾਵੇ। ਉੱਧਰ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਵਾਲ ਕੀਤਾ ਕਿ ਪ੍ਰਜਵਲ ਰੇਵੰਨਾ ਨੂੰ ਦੇਸ਼ ਤੋਂ ਬਾਹਰ ਜਾਣ ਦੀ ਮਨਜ਼ੂਰੀ ਕਿਵੇਂ ਦਿੱਤੀ ਗਈ। ਉਨ੍ਹਾਂ ਕਿਹਾ, ‘‘ਇਹ ਨਿਠਾਰੀ ਕਾਂਡ ਨਾਲੋਂ ਵੀ ਘਿਣਾਉਣਾ ਮਾਮਲਾ ਹੈ। ਇਕ ਸਾਬਕਾ ਪ੍ਰਧਾਨ ਮੰਤਰੀ ਦਾ ਪੋਤਰਾ ਇਸ ਵਿੱਚ ਸ਼ਾਮਲ ਹੈ। ਇਹ ਔਰਤਾਂ ਦੇ ਸ਼ੋਸ਼ਣ ਦਾ ਮਾਮਲਾ ਹੈ ਅਤੇ ਮੈਂ ਹੈਰਾਨ ਹਾਂ ਕਿ ਪ੍ਰਧਾਨ ਮੰਤਰੀ ਚੁੱਪ ਹਨ।’’ -ਪੀਟੀਆਈ

ਤ੍ਰਿਣਮੂਲ ਕਾਂਗਰਸ ਨੇ ਰੇਵੰਨਾ ਮਾਮਲੇ ’ਚ ਭਾਜਪਾ ਨੂੰ ਭੰਡਿਆ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੀ ਆਗੂ ਸੁਸ਼ਮਿਤਾ ਦੇਵ ਨੇ ਸੈਕਸ ਸਕੈਂਡਲ ਵਿੱਚ ਹਾਸਨ ਤੋਂ ਸੰਸਦ ਮੈਂਬਰ ਅਤੇ ਜੇਡੀ (ਐੱਸ) ਦੇ ਆਗੂ ਪ੍ਰਜਵਲ ਰੇਵੰਨਾ ਦੀ ਕਥਿਤ ਸ਼ਮੂਲੀਅਤ ਲਈ ਅੱਜ ਭਾਜਪਾ ਨੂੰ ਭੰਡਿਆ ਅਤੇ ਮੁਲਜ਼ਮ ਦੀ ਹਮਾਇਤ ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਭਾਜਪਾ ’ਤੇ ਪਖੰਡ ਕਰਨ ਦੇ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾ ਨੇ ਰੇਵੰਨਾ ਨੂੰ ਟਿਕਟ ਦੇ ਕੇ ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲਿੰਗ ਨਿਆਂ ਅਤੇ ਮਹਿਲਾਵਾਂ ਦੇ ਸਨਮਾਨ ਦਾ ਪਖੰਡ ਕਰਦੀ ਹੈ। -ਪੀਟੀਆਈ

Advertisement

Advertisement
Advertisement