ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ ਜਾਣੋਂ ਇਨਕਾਰ ਕਿਉਂ ਕਰ ਰਹੇ ਨੇ ਮੋਦੀ: ਕਾਂਗਰਸ

10:03 PM Oct 10, 2024 IST

ਨਵੀਂ ਦਿੱਲੀ, 10 ਅਕਤੂਬਰ

Advertisement

ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਓਸ ਦੌਰੇ ਦੇ ਸਬੰਧ ’ਚ ਆਖਿਆ ਕਿ ਉੱਤਰ-ਪੂਰਬ ਆਸੀਆਨ ’ਚ ਭਾਰਤ ਦਾ ਦਾਖਲਾ ਦੁਆਰ ਹੈ ਅਤੇ ਸਵਾਲ ਕੀਤਾ ਕਿ ਉਹ (ਪ੍ਰਧਾਨ ਮੰਤਰੀ) ਮਨੀਪੁਰ ਜਾਣ ਤੋਂ ਲਗਾਤਾਰ ਕਿਉਂ ਇਨਕਾਰ ਕਰ ਰਹੇ ਹਨ, ਜਿਹੜਾ ਮਈ 2023 ਤੋਂ ਹਿੰਸਾ ਨਾਲ ਝੰਬਿਆ ਹੋਇਆ ਹੈ। ਮੋਦੀ ਲਾਓਸ ’ਚ ਦੋ ਰੋਜ਼ਾ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸੰਮੇਲਨ ’ਚ ਹਿੱਸਾ ਲੈਣ ਲਈ ਅੱਜ ਵਿਏਨਟੀਅਨ ਪਹੁੰਚੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਾਮੇਸ਼ ਨੇ ਕਿਹਾ, ‘‘ਇਹ ਵਾਰ-ਵਾਰ ਆਖਣ ਦੀ ਲੋੜ ਹੈ। ਪ੍ਰਧਾਨ ਮੰਤਰੀ ਲਾਓਸ ਰਵਾਨਾ ਹੋ ਗਏ ਹਨ। ਪਰ ਮਨੀਪੁਰ ਜਾਣ ਤੋਂ ਉਨ੍ਹਾਂ (ਮੋਦੀ) ਵੱਲੋਂ ਲਗਾਤਾਰ ਨਾਂਹ ਕਰਨੀ ਕਿਸੇ ਦੀ ਵੀ ਸਮਝ ਤੋਂ ਪਰੇ ਹੈ। ਮਨੀਪੁਰ ਦੇ ਲੋਕ ਜੋ ਇੰਨੀ ਪੀੜ ਤੇ ਦੁੱਖ ਝੱਲਣ ਲਈ ਮਜਬੂਰ ਹਨ, ਯਕੀਨੀ ਤੌਰ ’ਤੇ ਅਜਿਹੇ ਇੱਕ ਦੌਰੇ ਦੇ ਹੱਕਦਾਰ ਹਨ।’’ -ਪੀਟੀਆਈ 

Advertisement
Advertisement