ਭਾਰਤੀਆਂ ਨੂੰ ਵੀਜ਼ੇ ਲਈ 600 ਦਿਨਾਂ ਦੀ ਉਡੀਕ ਕਿਉਂ ਕਰਨੀ ਪੈ ਰਹੀ ਹੈ, ਬਾਇਡਨ ਮਾਮਲਾ ਛੇਤੀ ਹੱਲ ਕਰਨ: ਅਮਰੀਕੀ ਸੰਸਦ ਮੈਂਬਰ
09:13 PM Jun 23, 2023 IST
ਵਾਸ਼ਿੰਗਟਨ, 8 ਜੂਨ
Advertisement
ਭਾਰਤ ਨੂੰ ਮਹੱਤਵਪੂਰਨ ਭਾਈਵਾਲ ਦੱਸਦੇ ਹੋਏ ਅਮਰੀਕਾ ਦੇ ਰਸੂਖ਼ਦਾਰ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿਚ ਵੀਜ਼ਾ ਉਡੀਕ ਸਮੇਂ ਦੇ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ। ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਚੇਅਰਮੈਨ ਕਾਂਗਰਸਮੈਨ ਬੌਬ ਮੈਨੇਂਡੇਜ਼ ਅਤੇ ਹਾਊਸ ਇੰਡੀਆ ਕਾਕਸ ਦੇ ਸਹਿ-ਚੇਅਰਮੈਨ ਮਾਈਕਲ ਵਾਲਟਜ਼ ਨੇ ‘ਕੌਂਸਲਰ ਮਾਮਲਿਆਂ ਦੇ ਬਜਟ’ ‘ਤੇ ਦੋ ਵੱਖ-ਵੱਖ ਸੰਸਦੀ ਸੁਣਵਾਈਆਂ ਦੌਰਾਨ ਵਿਦੇਸ਼ ਨੀਤੀ ‘ਤੇ ਚਰਚਾ ਕੀਤੀ। ਉਨ੍ਹਾਂ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੂੰ ਪੁੱਛਿਆ ਕਿ ਭਾਰਤ ‘ਚ ਵੀਜ਼ੇ ਲਈ ਲੋਕਾਂ ਨੂੰ 600 ਦਿਨਾਂ ਤੱਕ ਇੰਤਜ਼ਾਰ ਕਿਉਂ ਕਰਨਾ ਪੈ ਰਿਹਾ ਹੈ?
Advertisement
Advertisement