ਕੱਛੂ ਦੀ ਉਮਰ ਲੰਬੀ ਕਿਉਂ ਹੁੰਦੀ ਹੈ?
10:35 AM Jul 25, 2020 IST
ਕਰਨੈਲ ਸਿੰਘ ਰਾਮਗੜ੍ਹ
Advertisement
ਕੱਛੂ ਦੀ ਉਮਰ ਲਗਭਗ 200 ਸਾਲ ਹੈ। ਕੱਛੂ ਅਜਿਹਾ ਜੀਵ ਹੈ ਜਿਹੜਾ ਸਭ ਤੋਂ ਲੰਬੀ ਜ਼ਿੰਦਗੀ ਬਿਤਾਉਂਦਾ ਹੈ। ਇਹ ਇਕ ਜਲਥਲੀ ਜੀਵ ਹੈ। ਇਹ ਸ਼ਾਕਾਹਾਰੀ ਹੈ। ਇਹ ਤਣਾਅ ਮੁਕਤ ਜ਼ਿੰਦਗੀ ਬਿਤਾਉਂਦਾ ਹੈ। ਉਸ ਦਾ ਸਰੀਰ ਸਖ਼ਤ ਕਵਚ ਨਾਲ ਢਕਿਆ ਹੁੰਦਾ ਹੈ। ਇਹ ਸੁਰੱਖਿਅਤ ਕਵਚ ਉਸਦੀ ਲੰਬੀ ਜ਼ਿੰਦਗੀ ਦਾ ਕਾਰਨ ਵੀ ਹੈ। ਸਖ਼ਤ ਕਵਚ ਸ਼ਿਕਾਰੀ ਤੋਂ ਸੁਰੱਖਿਅਤ ਰੱਖਦਾ ਹੈ। ਇਸਦਾ ਮੈਟਾਬੋਲਿਜ਼ਮ ਬਹੁਤ ਹੌਲੀ ਹੁੰਦਾ ਹੈ। ਯਾਨੀ ਕਿ ਢਾਹ ਉਸਾਰੂ ਕਿਰਿਆਵਾਂ ਬਹੁਤ ਹੌਲੀ ਹੁੰਦੀਆਂ ਹਨ। ਕੱਛੂ ਬਹੁਤ ਹੌਲੀ ਦਰ ’ਤੇ ਊਰਜਾ ਬਾਲਦੇ ਹਨ। ਜਿੰਨੀ ਹੌਲੀ ਦਰ ’ਤੇ ਊਰਜਾ ਬਲੇਗੀ, ਓਨੀ ਹੀ ਉਮਰ ਜ਼ਿਆਦਾ ਹੋਵੇਗੀ। ਹੌਲੀ ਮੈਟਾਬੋਲਿਜ਼ਮ ਕਾਰਨ ਕੱਛੂ ਦੀ ਉਮਰ ਜ਼ਿਆਦਾ ਹੁੰਦੀ ਹੈ।
ਸੰਪਰਕ : 79864-99563
Advertisement
Advertisement