ਪੰਜਾਬ ਬਚਾਉਣ ਵਾਲੇ ਸੂਬੇ ਨੂੰ ਨਿਘਾਰ ਤੱਕ ਕਿਉਂ ਲੈ ਗਏ: ਖੁੱਡੀਆਂ
07:09 AM Feb 10, 2024 IST
Advertisement
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵਰਦਿਆਂ ਕਿਹਾ ਕਿ ਪਹਿਲਾਂ ਇਸ ਨੂੰ ਪੰਥਕ ਧਿਰ ਵਜੋਂ ਵੇਖਿਆ ਜਾਂਦਾ ਸੀ ਜੋ ਬਹੁਤੀ ਵਾਰ ‘ਪੰਥ ਬਚਾਓ’ ਦੀ ਗੱਲ ਕਰਦੀ ਸੀ ਪਰ ਹੁਣ ‘ਪੰਜਾਬ ਬਚਾਓ’ ਵੱਲ ਤੁਰ ਪਈ ਹੈ। ਉਨ੍ਹਾਂ ਸਵਾਲ ਕੀਤਾ, ‘‘ਪੰਜਾਬ ਨੂੰ ਇਸ ਥਾਂ ’ਤੇ ਲੈ ਕੇ ਕੌਣ ਆਇਆ? ਪੰਜਾਬ ਬਚਾਉਣ ਦੀ ਜੇ ਬਹੁਤੀ ਚਿੰਤਾ ਸੀ ਤਾਂ ਪਹਿਲਾਂ ਹੀ ਪੰਜਾਬ ਨੂੰ ਬਚਾ ਕੇ ਰੱਖ ਲੈਂਦੇ।’’ ਉਹ ਅੱਜ ਇਥੇ ਸ਼ੁਰੂ ਹੋਏ ਤਿੰਨ ਦਿਨਾਂ ਵਿਰਾਸਤੀ ਮੇਲੇ ’ਚ ਮੁੱਖ ਮਹਿਮਾਨ ਵਜੋਂ ਪੁੁੱਜੇ ਸਨ। ਬਠਿੰਡਾ ਲੋਕ ਸਭਾ ਸੀਟ ਤੋਂ ‘ਆਪ’ ਵੱਲੋਂ ਚੋਣ ਲੜਨ ਦੀ ਚੱਲ ਰਹੀ ਚਰਚਾ ਨੂੰ ਸ੍ਰੀ ਖੁੱਡੀਆਂ ਨੇ ਇਹ ਕਹਿ ਕੇ ਠੱਲ੍ਹਣ ਦੀ ਕੋਸ਼ਿਸ਼ ਕੀਤੀ ਕਿ ਹਾਲੇ ਤੱਕ ਅਜਿਹੀ ਕੋਈ ਗੱਲ ਨਹੀਂ ਹੈ। ਕੁੱਝ ਦਿਨਾਂ ਤੱਕ ਫ਼ੈਸਲਾ ਹੋ ਜਾਵੇਗਾ।
Advertisement
Advertisement
Advertisement