ਥੋਕ ਮਹਿੰਗਾਈ ਸਤੰਬਰ ਮਹੀਨੇ 1.84 ਫੀਸਦ ਵਧੀ
06:29 AM Oct 15, 2024 IST
ਨਵੀਂ ਦਿੱਲੀ:
Advertisement
ਖੁਰਾਕੀ ਵਸਤਾਂ ਖਾਸ ਕਰਕੇ ਸਬਜ਼ੀਆਂ ਦੀਆਂ ਕੀਮਤਾਂ ਦੇ ਸ਼ੂਟ ਵੱਟਣ ਨਾਲ ਸਤੰਬਰ ਮਹੀਨੇ ਥੋੋਕ ਕੀਮਤ ਸੂਚਕ ਅੰਕ (ਡਬਲਿਊਪੀਆਈ) ਅਧਾਰਿਤ ਮਹਿੰਗਾਈ 1.84 ਫੀਸਦ ਤੱਕ ਵਧ ਗਈ। ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਡਬਲਿਊਪੀਆਈ ਅਧਾਰਿਤ ਮਹਿੰਗਾਈ ਅਗਸਤ ਵਿਚ 1.31 ਫੀਸਦ ਸੀ ਜਦੋਂ ਪਿਛਲੇ ਸਾਲ ਸਤੰਬਰ ਵਿਚ ਇਹ ਅੰਕੜਾ ਮਨਫ਼ੀ 0.07 ਫੀਸਦ ਸੀ। ਅਗਸਤ ਮਹੀਨੇ ਖੁਰਾਕੀ ਵਸਤਾਂ ਦੀ ਮਹਿੰਗਾਈ, ਜਿਹੜੀ 3.11 ਫੀਸਦ ਸੀ, ਉਹ ਪਿਛਲੇ ਮਹੀਨੇ 11.53 ਫੀਸਦ ਤੱਕ ਚੜ੍ਹ ਗਈ। ਸਤੰਬਰ ਵਿਚ ਸਬਜ਼ੀਆਂ ਦੀ ਮਹਿੰਗਾਈ ਦਰ 48.73 ਫੀਸਦ ਸੀ। -ਪੀਟੀਆਈ
Advertisement
Advertisement