ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥੋਕ ਮਹਿੰਗਾਈ 15 ਮਹੀਨਿਆਂ ਦੇ ਉੱਚੇ ਪੱਧਰ ’ਤੇ ਪੁੱਜੀ

06:54 AM Jun 15, 2024 IST

ਨਵੀਂ ਦਿੱਲੀ:

Advertisement

ਤੇਜ਼ ਗਰਮੀ ਦੇ ਕਹਿਰ ਦਰਮਿਆਨ ਖੁਰਾਕੀ ਵਸਤਾਂ ਅਤੇ ਮਹਿੰਗੀਆਂ ਤਿਆਰ ਕੀਤੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਮਈ ਮਹੀਨੇ ਥੋਕ ਮਹਿੰਗਾਈ ਵਧ ਕੇ 15 ਮਹੀਨਿਆਂ ਦੇ ਉੱਚ ਪੱਧਰ 2.61 ਫੀਸਦ ’ਤੇ ਪਹੁੰਚ ਗਈ ਹੈ। ਥੋਕ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਲਗਾਤਾਰ ਤਿੰਨ ਮਹੀਨਿਆਂ ਤੋਂ ਵਧ ਰਹੀ ਹੈ। ਅਪਰੈਲ ’ਚ ਇਹ 1.26 ਫੀਸਦ ਸੀ ਅਤੇ ਮਈ 2023 ’ਚ ਇਹ ਸਿਫ਼ਰ ਤੋਂ 3.61 ਫੀਸਦ ਹੇਠਾਂ ਰਹੀ ਸੀ। ਵਣਜ ਤੇ ਉਦਯੋਗ ਮੰਤਰਾਲੇ ਨੇ ਅੱਜ ਬਿਆਨ ਵਿੱਚ ਕਿਹਾ, ‘‘ਮਈ 2024 ਦੌਰਾਨ ਮਹਿੰਗਾਈ ਵਧਣ ਦਾ ਮੁੱਖ ਕਾਰਨ ਖੁਰਾਕੀ ਵਸਤਾਂ, ਖਾਧ ਪਦਾਰਥਾਂ ਨੂੰ ਬਣਾਉਣ, ਕੱਚੇ ਤੇਲ ਤੇ ਕੁਦਰਤੀ ਗੈਸ, ਖਣਿਜ ਤੇਲ ਅਤੇ ਹੋਰ ਤਿਆਰ ਕੀਤੇ ਉਤਪਾਦਾਂ ਦੀਆਂ ਕੀਮਤਾਂ ’ਚ ਵਾਧਾ ਰਿਹਾ।’’ ਮਈ ਮਹੀਨੇ ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) 15 ਮਹੀਨਿਆਂ ਦੇ ਉੱਚ ਪੱਧਰ ’ਤੇ ਰਿਹਾ ਹੈ। ਇਸ ਦਾ ਪਿਛਲਾ ਉੱਚ ਪੱਧਰ ਫਰਵਰੀ 2023 ਵਿੱਚ ਦੇਖਿਆ ਗਿਆ ਸੀ, ਜਦੋਂ ਥੋਕ ਮਹਿੰਗਾਈ ਦਰ 3.85 ਫੀਸਦ ਸੀ। -ਪੀਟੀਆਈ

Advertisement
Advertisement