ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਥੋਕ ਮਹਿੰਗਾਈ 13 ਮਹੀਨਿਆਂ ਦੇ ਸਿਖਰਲੇ ਪੱਧਰ ’ਤੇ

07:06 AM May 15, 2024 IST

ਨਵੀਂ ਦਿੱਲੀ, 14 ਮਈ
ਖੁਰਾਕੀ ਵਸਤਾਂ ਖਾਸ ਕਰਕੇ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਅਗਲੇ ਮਹੀਨੇ ਹੋਣ ਵਾਲੀ ਬੈਠਕ ਵਿਚ ਨੀਤੀਗਤ ਵਿਆਜ ਦਰਾਂ ਵਿਚ ਫੇਰਬਦਲ ਨਾ ਕੀਤੇ ਜਾਣ ਦੇ ਕਿਆਸਾਂ ਦਰਮਿਆਨ ਥੋਕ ਮਹਿੰਗਾਈ ਦਰ 1.26 ਫੀਸਦ ਦੇ ਉਭਾਰ ਨਾਲ 13 ਮਹੀਨਿਆਂ ਦੇ ਸਿਖਰਲੇ ਪੱਧਰ ’ਤੇ ਪਹੁੰਚ ਗਈ ਹੈ। ਪਿਛਲੇ ਦੋ ਮਹੀਨਿਆਂ ਵਿਚ ਥੋਕ ਕੀਮਤ ਸੂਚਕ ਅੰਕ (ਡਬਲਿਊਪੀਆਈ) ਅਧਾਰਿਤ ਮਹਿੰਗਾਈ ਨੇ ਸ਼ੂਟ ਵੱਟੀ ਹੈ। ਫਰਵਰੀ ਤੇ ਮਾਰਚ ਵਿਚ ਇਹ ਵਾਧਾ ਕ੍ਰਮਵਾਰ 0.20 ਫੀਸਦ ਤੇ 0.53 ਫੀਸਦ ਸੀ। ਪਿਛਲੇ ਸਾਲ ਅਪਰੈਲ ਵਿਚ ਡਬਲਿਊਪੀਆਈ ਮਹਿੰਗਾਈ 0.79 ਫੀਸਦ ਸੀ। ਇਸ ਤੋਂ ਪਹਿਲਾਂ ਮਾਰਚ 2023 ਵਿਚ ਮਹਿੰਗਾਈ 1.41 ਫੀਸਦ ਨਾਲ ਆਪਣੇ ਸਿਖਰਲੇ ਪੱਧਰ ’ਤੇ ਸੀ। ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਅਪਰੈਲ ਵਿਚ ਵਧ ਕੇ 7.74 ਫੀਸਦ ਹੋ ਗਈ ਹੈ ਜਦੋਂਕਿ ਮਾਰਚ ਵਿਚ ਇਹ ਅੰਕੜਾ 6.88 ਫੀਸਦ ਸੀ। ਬਾਲਣ ਤੇ ਬਿਜਲੀ ਨੂੰ ਲੈ ਕੇ ਮਹਿੰਗਾਈ ਦਰ ਅਪਰੈਲ ਵਿਚ 1.38 ਫੀਸਦ ਸੀ, ਜੋ ਕਿ ਉਸ ਤੋਂ ਪਿਛਲੇ ਮਹੀਨੇ ਮਨਫ਼ੀ (-)0.77 ਫੀਸਦ ਸੀ। -ਪੀਟੀਆਈ

Advertisement

Advertisement
Advertisement