ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇੰਡੀਆ ਗੱਠਜੋੜ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਕੌਣ: ਨੱਢਾ

07:15 AM Apr 30, 2024 IST
ਮਹਿਬੂਬਾਬਾਦ ਵਿੱਚ ਰੈਲੀ ਦੋਰਾਨ ਭਾਜਪਾ ਪ੍ਰਧਾਨ ਜੇਪੀ ਨੱਢਾ ਦਾ ਹਾਰ ਪਾ ਕੇ ਸਵਾਗਤ ਕਰਦੇ ਹੋਏ ਪਾਰਟੀ ਦੇ ਆਗੂ। -ਫੋਟੋ: ਏਐੱਨਆਈ

ਹੈਦਰਾਬਾਦ, 29 ਅਪਰੈਲ
ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ’ਤੇ ਹਮਲਾ ਤੇਜ਼ ਕਰਦਿਆਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਸਵਾਲ ਕੀਤਾ ਕਿ ਉਸ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਕੌਣ ਹੋਵੇਗਾ। ਨੱਢਾ ਨੇ ਤਿਲੰਗਾਨਾ ਦੇ ਕੋਠਾਗੁਡੇਮ ਤੇ ਮਹਿਬੂਬਾਬਾਦ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਤੇ ਉਸ ਦੇ ਸਹਿਯੋਗੀ ਲੋਕ ਸਭਾ ਚੋਣ ਜਿੱਤਦੇ ਹਨ ਤਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ ਪਰ ਕੋਈ ਨਹੀਂ ਜਾਣਦਾ ਕਿ ਇੰਡੀਆ ਗੱਠਜੋੜ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਕੌਣ ਹੈ। ਉਨ੍ਹਾਂ ਕਿਹਾ, ‘ਰੱਬ ਨਾ ਕਰੇ ਜੇਕਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਣ ਤਾਂ ਕੀ ਉਹ ਕਰੋਨਾ ਮਹਾਮਾਰੀ ਨਾਲ ਲੜ ਸਕਣਗੇ।’ ਉਨ੍ਹਾਂ ਸਵਾਲ ਕੀਤਾ ਕਿ ਕੀ ਰਾਹੁਲ ਗਾਂਧੀ ਮਹਿੰਗਾਈ ਨਾਲ ਲੜਨ ਦੇ ਸਮਰੱਥ ਹੋਣਗੇ, ਵਿਕਾਸ ’ਚ ਯੋਗਦਾਨ ਪਾ ਸਕਣਗੇ ਅਤੇ ਦੁਨੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣਗੇ। ਉਨ੍ਹਾਂ ਦੋਸ਼ ਲਾਇਆ ਕਿ ‘ਘਮੰਡੀਆ ਗੱਠਜੋੜ’ ਦੇ ਆਗੂਆਂ ਦੀ ਦਿਲਚਸਪੀ ਸੱਤਾ ਵਿੱਚ ਹੈ ਨਾ ਕਿ ਲੋਕਾਂ ਦੀ ਸੇਵਾ ਵਿੱਚ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਸੁੱਟੋ ਪਰ ਵਿਰੋਧੀ ਗੱਠਜੋੜ ਦੇ ਆਗੂ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਨੂੰ ਬਚਾਓ। ਨੱਢਾ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀਆਂ ਰੈਲੀਆਂ ਵਿੱਚ ਦੋ ਕੁਰਸੀਆਂ ਖਾਲੀ ਰੱਖੀਆਂ ਜਾਂਦੀਆਂ ਹਨ, ਇੱਕ ਹੇਮੰਤ ਸੋਰੇਨ ਅਤੇ ਦੂਜੀ ਅਰਵਿੰਦ ਕੇਜਰੀਵਾਲ ਲਈ ਜੋ ਜੇਲ੍ਹ ’ਚ ਹਨ। ਉਨ੍ਹਾਂ ਕਿਹਾ, ‘ਉਹ ਭ੍ਰਿਸ਼ਟਾਚਾਰੀਆਂ ਨਾਲ ਰੈਲੀ ਕਰਦੇ ਹਨ।’ ਉਨ੍ਹਾਂ ਦਾਅਵਾ ਕੀਤਾ, ‘ਕਾਂਗਰਸ ਇੰਨੀ ਘਬਰਾਈ ਹੋਈ ਹੈ ਕਿ ਤਿਲੰਗਾਨਾ ਦੇ ਉਸ ਦੇ ਸੋਸ਼ਲ ਮੀਡੀਆ ਮੰਚ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਫਰਜ਼ੀ ਭਾਸ਼ਣ ਪੋਸਟ ਕਰਨ ਦਾ ਸਹਾਰਾ ਲਿਆ।’ -ਪੀਟੀਆਈ

Advertisement

Advertisement
Advertisement