ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੂਰਤੀ ਵਿਸਰਜਨ ਕਰਦੇ ਦੋ ਨੌਜਵਾਨ ਯਮੁਨਾ ਵਿੱਚ ਰੁੜ੍ਹੇ

08:02 AM Sep 19, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਯਮੁਨਾ ਨਦੀ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਦੋ ਨੌਜਵਾਨ ਪਾਣੀ ਵਿੱਚ ਡੁੱਬ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਜੇ ਲਾਸ਼ਾਂ ਬਰਾਮਦ ਨਹੀਂ ਹੋਈਆਂ। ਡੁੱਬਣ ਵਾਲਿਆਂ ਦੀ ਪਛਾਣ ਵਿਸ਼ਾਲ (21) ਵਾਸੀ ਗਾਜ਼ੀਆਬਾਦ ਅਤੇ ਤੁਸ਼ਾਰ (18) ਵਾਸੀ ਜਨਪਥ, ਦਿੱਲੀ ਵਜੋਂ ਹੋਈ ਹੈ। ਦੋਵੇਂ ਚਚੇਰੇ ਭਰਾ ਸਨ। ਡੀਸੀਪੀ (ਦੱਖਣੀ-ਪੂਰਬੀ) ਰਾਜੇਸ਼ ਦਿਓ ਨੇ ਕਿਹਾ ਕਿ ਇਸ ਸਬੰਧੀ ਮਯੂਰ ਵਿਹਾਰ ਪੁਲੀਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ ਜੋ ਪੁਲੀਸ ਦੇ ਪੂਰਬੀ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ। ਇਹ ਦੋਵੇਂ ਨੌਜਵਾਨ ਕਰਾਊਨ ਪਲਾਜ਼ਾ ਕੋਲ ਅਸ਼ੋਕ, ਸੁਮਿਤ, ਦਿਵਿਆਂਸ਼ ਅਤੇ ਕ੍ਰਿਸ਼ ਨਾਂ ਦੇ ਚਾਰ ਹੋਰ ਲੜਕਿਆਂ ਨਾਲ ਗਣੇਸ਼ ਵਿਸਰਜਨ ਲਈ ਆਏ ਸਨ, ਜਦੋਂ ਇਹ ਨੌਜਵਾਨ ਯਮੁਨਾ ਵਿੱਚ ਦਾਖਲ ਹੋਏ ਤੇ ਉਨ੍ਹਾਂ ਵਿੱਚੋਂ ਦੋ ਵਿਸ਼ਾਲ ਅਤੇ ਤੁਸ਼ਾਰ ਡੁੱਬ ਗਏ। ਉਨ੍ਹਾਂ ਦੱਸਿਆ ਕਿ ਖੋਜ ਕਾਰਜ ਜਾਰੀ ਹਨ। ਯਮੁਨਾ ਵਿੱਚ ਜ਼ਿਆਦਾ ਪਾਣੀ ਹੋਣ ਕਾਰਨ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ।

Advertisement

Advertisement