ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਲਾ ਬਦਲਣ ਵੇਲੇ ਸੇਵਾਦਾਰ ਨਿਸ਼ਾਨ ਸਾਹਿਬ ’ਤੇ ਅਟਕਿਆ

08:53 AM Aug 27, 2024 IST
ਸੇਵਾਦਾਰ ਨੂੰ ਹੇੇਠਾਂ ਉਤਾਰਦੀ ਹੋਈ ਮਸ਼ੀਨ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਅਗਸਤ
ਇੱਥੇ ਸ਼ਾਹਬਾਦ-ਬਰਾੜਾ ਰੋਡ ਸਥਿਤ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਜ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਸੇਵਾਦਾਰ ਅਮਰੀਕ ਸਿੰਘ ਮਸ਼ੀਨ ਖਰਾਬ ਹੋਣ ਕਾਰਨ ਨਿਸ਼ਾਨ ਸਾਹਿਬ ’ਤੇ ਫਸ ਗਿਆ। ਇਸ ਦੌਰਾਨ ਘਟਨਾ ਦੀ ਜਾਣਕਾਰੀ ਸੇਵਾਦਾਰਾਂ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਦਿੱਤੀ ਜਿਸ ਤੋਂ ਬਾਅਦ ਕੌਮੀ ਮਾਰਗ-152 ਦੇ ਨਿਰਮਾਣ ’ਚ ਲੱਗੀ ਪੰਜਾਬ ਦੀ ਕਰੇਨ ਬੁਲਾਈ ਗਈ। ਕਰੀਬ ਸਾਢੇ ਤਿੰਨ ਘੰਟੇ ਦੀ ਮੁਸ਼ਕੱਤ ਮਗਰੋਂ ਸੇਵਾਦਾਰ ਨੂੰ ਹੇਠਾਂ ਉਤਾਰਿਆ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਸ਼ਾਹਬਾਦ ਦੇ ਭਗਵਾਨ ਸਿੰਘ ਚੀਮਾ ਦੇ ਪਰਿਵਾਰਕ ਮੈਂਬਰ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਪੁਸ਼ਾਕ ਬਦਲਣ ਦੀ ਸੇਵਾ ਕਰਨ ਆਏ ਸਨ। ਇਹ ਸੇਵਾ ਕਰਨ ਮੌਕੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਅਮਰੀਕ ਸਿੰਘ ਮਸ਼ੀਨ ਖਰਾਬ ਹੋਣ ਕਾਰਨ ਉਪ ਹੀ ਫਸ ਗਿਆ। ਸੇਵਾਦਾਰ ਅਮਰੀਕ ਸਿੰਘ ਨੇ ਥਲੇ ਖੜ੍ਹੇ ਸੇਵਾਦਾਰ ਨੂੰ ਫੋਨ ਕਰਕੇ ਦੱਸਿਆ ਕਿ ਮਸ਼ੀਨ ਥੱਲੇ ਨਹੀਂ ਆ ਰਹੀ, ਜਿਸ ਤੋਂ ਬਾਅਦ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਮਰਪਾਲ ਸਿੰਘ ਨੂੰ ਦਿੱਤੀ ਗਈ। ਨਿਸ਼ਾਨ ਸਾਹਿਬ ਦੀ ਸੇਵਾ ਕਰਵਾ ਰਹੇ ਪਰਿਵਾਰ ਨੇ ਤੁਰੰਤ ਸ਼ਾਹਬਾਦ ਸਥਿਤ ਸਾਰੇ ਕਰੇਨ ਅਪਰੇਟਰਾਂ ਨਾਲ ਸੰਪਰਕ ਸ਼ੁਰੂ ਕੀਤਾ। ਇਸ ਤੋਂ ਬਾਅਦ ਨੇੜੇ ਹੀ ਸਾਹਾ ਰੋਡ ’ਤੇ ਨਿਰਮਾਣ ਅਧੀਨ ਰਾਸ਼ਟਰੀ ਰਾਜ ਮਾਰਗ 152 ਜੀ ਦੇ ਕਾਰਜਾਂ ਵਿਚ ਲੱਗੀ ਪੰਜਾਬ ਦੀ ਮੋਬਾਈਲ ਕਰੇਨ ਨੂੰ ਬੁਲਾਇਆ ਗਿਆ ਜਿਸ ਦੇ ਅਪਰੇਟਰ ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਪ੍ਰੇਮ ਸਿੰਘ ਤੇ ਅਮਨਦੀਪ ਸਿੰਘ ਨੇ ਕਰੀਬ ਸਾਢੇ ਤਿੰਨ ਘੰਟੇ ਮਗਰੋਂ ਸੇਵਾਦਾਰ ਅਮਰੀਕ ਸਿੰਘ ਨੂੰ ਹੇਠ ਉਤਾਰਿਆ। ਗੁਰਸਿੱਖ ਫੈਮਲੀ ਕਲੱਬ ਸ਼ਾਹਬਾਦ ਦੇ ਅਹੁਦੇਦਾਰ ਇੰਦਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਸੇਵਾਦਾਰਾਂ ਦੇ ਨਾਲ ਪਹਿਲਾਂ ਵੀ ਕਈ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਇਸ ਲਈ ਗੁਰਦੁਆਰਾ ਪ੍ਰਬੰਧਕਾਂ ਨੂੰ ਪਹਿਲਾਂ ਸਾਰੇ ਕਾਰਜ ਰੋਕ ਕੇ ਸਮੇਂ ਸਮੇਂ ’ਤੇ ਨਿਸ਼ਾਨ ਸਾਹਿਬ ਦੀ ਮਸ਼ੀਨ ਦੀ ਮੁਰੰਮਤ ਦੇ ਕਾਰਜ ਕਰਾਏ ਜਾਣੇ ਚਾਹੀਦੇ ਹਨ।

Advertisement

Advertisement
Advertisement