For the best experience, open
https://m.punjabitribuneonline.com
on your mobile browser.
Advertisement

ਜਿੱਥੇ ਕਰੋੜਾਂ ਲੋਕ ਭੁੱਖ ਰਹਿੰਦੇ ਹੋਣ, ਉਹ ਦੇਸ਼ ਵਿਕਸਤ ਕਿਵੇਂ ਹੋ ਗਿਆ: ਕਟਾਰੂਚੱਕ

10:27 AM May 28, 2024 IST
ਜਿੱਥੇ ਕਰੋੜਾਂ ਲੋਕ ਭੁੱਖ ਰਹਿੰਦੇ ਹੋਣ  ਉਹ ਦੇਸ਼ ਵਿਕਸਤ ਕਿਵੇਂ ਹੋ ਗਿਆ  ਕਟਾਰੂਚੱਕ
ਪਰਿਵਾਰਾਂ ਨੂੰ ‘ਆਪ’ ਵਿੱਚ ਸ਼ਾਮਲ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।-ਫੋਟੋ: ਧਵਨ
Advertisement

ਐੱਨ ਪੀ ਧਵਨ
ਪਠਾਨਕੋਟ, 27 ਮਈ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ-ਕੱਲ੍ਹ ਚੋਣ ਪ੍ਰਚਾਰ ਸਮੇਂ ਇਹ ਗੱਲ ਆਖ ਰਹੇ ਹਨ ਕਿ ਭਾਰਤ ਵਿਕਸਿਤ ਮੁਲਕ ਬਣ ਗਿਆ ਹੈ ਜੋ ਕੋਰਾ ਝੂਠ ਹੈ। ਉਨ੍ਹਾਂ ਇਸ ਦਾਅਵੇ ’ਤੇ ਕਿੰਤੂ ਕਰਦਿਆਂ ਕਿਹਾ ਕਿ ਜੋ ਦੇਸ਼ ਵਿਕਾਸ ਦੀ ਗੰਗਾ ਵਹਾ ਰਿਹਾ ਹੋਵੇ, ਉੱਥੇ 80 ਕਰੋੜ ਲੋਕ ਭੁੱਖੇ ਕਿਉਂ ਮਰ ਰਹੇ ਨੇ? ਮੋਦੀ ਸਰਕਾਰ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 80 ਕਰੋੜ ਗਰੀਬ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਰਾਸ਼ਨ ਦਿੱਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਨੂੰ ਤੇਲ, ਖੰਡ ਲੈਣ ਲਈ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਵੋਟਾਂ ਲੈਣ ਖਾਤਰ ਇੱਕ ਝੂਠਾ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਹਲਕਾ ਭੋਆ ਵਿੱਚ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਪਿੰਡ ਲਸਿਆਣ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਹੋਏ ਸਨ। ਉਨ੍ਹਾਂ ਮਾਖਣਪੁਰ, ਅਖਵਾੜਾ, ਆਰੀਆ ਮਜੀਰੀ, ਜੱਟਾਂ ਮਜੀਰੀ, ਧੁੱਪਸੜੀ, ਜਸਵਾਂ, ਕੀੜੀ, ਸਿਹੋੜਾ ਕਲਾਂ, ਸਿਹੋੜਾ ਖੁਰਦ, ਛੌੜੀਆਂ, ਪੱਖੋਚੱਕ, ਬੇਗੋਵਾਲ ਤੇ ਤਾਰਾਗੜ੍ਹ ਵਿੱਚ ਵੀ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪਿੰਡ ਮਲਕਾਨਾ ਤੋਂ ਮੌਜੂਦਾ ਸਰਪੰਚ ਅੰਜੂ ਬਾਲਾ ਸਮੇਤ ਪੰਚਾਇਤ ਮੈਂਬਰ ਬੱਬੂ ਸ਼ਮਸ਼ੇਰ ਸਿੰਘ, ਸੰਦੀਪ ਸਿੰਘ, ਕੌਸ਼ਲ ਕੁਮਾਰ, ਵੰਸ਼ ਠਾਕੁਰ, ਅੰਮ੍ਰਿਤਪਾਲ, ਰਾਜੀਵ ਠਾਕੁਰ, ਕੇਸ਼ਵ ਸੈਨੀ, ਦਿਨੇਸ਼ ਕੁਮਾਰ, ਜੋਗਿੰਦਰ ਸਿੰਘ, ਰਵੀ ਕੁਮਾਰ ਅਤੇ ਪਿੰਡ ਹਯਾਤੀਚੱਕ ਤੋਂ ਸਰਪੰਚ ਦੀਪਕ ਸੈਣੀ ਨਾਲ ਵਿਨੋਦ ਕੁਮਾਰ, ਮਨੋਜ ਕੁਮਾਰ, ਪ੍ਰੇਮ ਚੰਦ, ਕੁਲਦੀਪ ਸਿੰਘ, ਮਨੋਹਰ ਲਾਲ, ਹਰਬੰਸ ਤੇ ਮਨੀਸ਼ ਕੁਮਾਰ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਲੜ ਫੜ ਲਿਆ।

Advertisement

Advertisement
Author Image

joginder kumar

View all posts

Advertisement
Advertisement
×