...ਜਦੋਂ ਟ੍ਰੈਫਿਕ ਪੁਲੀਸ ਨੇ ਆਪਣੇ ਹੀ ਏਐੱਸਆਈ ਦਾ ਚਲਾਨ ਕੱਟਿਆ
09:38 AM Aug 19, 2023 IST
ਐਨਪੀ ਧਵਨ
ਪਠਾਨਕੋਟ, 18 ਅਗਸਤ
ਇੱਥੇ ਬੁਲੇਟ ਮੋਟਰਸਾਈਕਲ ਉਪਰ ਪਟਾਕੇ ਪਾਉਣਾ ਪੁਲੀਸ ਦੇ ਇੱਕ ਏਐਸਆਈ ਨੂੰ ਉਸ ਵੇਲੇ ਮਹਿੰਗਾ ਪਿਆ ਜਦ ਉਹ ਆਪਣੀ ਡਿਊਟੀ ਖਤਮ ਕਰਕੇ ਵਾਪਸ ਘਰ ਨੂੰ ਜਾ ਰਿਹਾ ਸੀ ਤਾਂ ਇੱਥੇ ਰੇਲਵੇ ਰੋਡ ’ਤੇ ਲੰਘਣ ਸਮੇਂ ਟ੍ਰੈਫਿਕ ਪੁਲੀਸ ਨੇ ਉਸ ਨੂੰ ਰੋਕ ਕੇ ਉਸ ਦਾ ਚਲਾਨ ਕੱਟ ਦਿੱਤਾ। ਜ਼ਿਕਰਯੋਗ ਹੈ ਕਿ ਪਠਾਨਕੋਟ ਸ਼ਹਿਰ ਅੰਦਰ ਬੁਲੇਟ ਮੋਟਰਸਾਈਕਲਾਂ ਰਾਹੀਂ ਪਟਾਕੇ ਪਾਉਣ ਦੀ ਪੂਰੀ ਤਰ੍ਹਾਂ ਮਨਾਹੀ ਹੈ ਅਤੇ ਧੜਾਧੜ ਚਲਾਨ ਕੱਟੇ ਜਾਣ ਬਾਅਦ ਅੱਜ-ਕੱਲ੍ਹ ਕੋਈ ਵੀ ਨੌਜਵਾਨ ਪਟਾਕੇ ਪਾਉਂਦਾ ਨਜ਼ਰ ਨਹੀਂ ਆਉਂਦਾ।
ਟ੍ਰੈਫਿਕ ਇੰਚਾਰਜ ਬ੍ਰਹਮਦੱਤ ਨੇ ਦੱਸਿਆ ਕਿ ਉਹ ਜਦ ਇੱਥੇ ਰੇਲਵੇ ਰੋਡ ’ਤੇ ਖੜ੍ਹੇ ਸਨ ਤਾਂ ਜੀਆਰਪੀ ਪੁਲੀਸ ਦਾ ਏਐਸਆਈ ਤੇਜਿੰਦਰ ਸਿੰਘ ਬੁਲੇਟ ਮੋਟਰਸਾਈਕਲ ਉਪਰ ਸਵਾਰ ਹੋ ਕੇ ਪਟਾਕੇ ਪਾਉਂਦਾ ਜਾ ਰਿਹਾ ਸੀ। ਜਿਸ ਤੇ ਉਨ੍ਹਾਂ ਤੁਰੰਤ ਉਸ ਨੂੰ ਰੋਕਿਆ ਤੇ ਉਸ ਦਾ ਚਲਾਨ ਕੱਟ ਦਿੱਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਕਿਸੇ ਵੀ ਹਾਲਤ ਵਿੱਚ ਉਲੰਘਣ ਨਹੀਂ ਹੋਣ ਦਿੱਤਾ ਜਾਵੇਗਾ।
Advertisement
Advertisement