...ਜਦੋਂ ਗਲਤ ਪਤੇ ’ਤੇ ਪਹੁੰਚੀ ਐੱਨਆਈਏ ਦੀ ਟੀਮ
11:07 AM Sep 18, 2024 IST
Advertisement
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 17 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਟੀਮ ਅੱਜ ਉੱਚ ਅਧਿਕਾਰੀ ਤੋਂ ਪੁੱਛ-ਪੜਤਾਲ ਕਰਨ ਲਈ ਭੁਲੇਖੇ ਨਾਲ ਮੁਹਾਲੀ ਵਿੱਚ ਗਲਤ ਪਤੇ ’ਤੇ ਪਹੁੰਚ ਗਈ। ਇਸ ਕਾਰਨ ਮੁਹਾਲੀ ਦੇ ਸੈਕਟਰ-71 ਵਿੱਚ ਰਹਿੰਦੇ ਸੇਵਾਮੁਕਤ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਐੱਨਆਈਏ ਦੀ ਟੀਮ ਨੂੰ ਕਿਸੇ ਆਈਏਐੱਸ ਅਧਿਕਾਰੀ ਮਹਿੰਦਰ ਸਿੰਘ ਦੀ ਤਲਾਸ਼ ’ਚ ਸੀ, ਜਿਸ ਨੇ ਆਪਣੇ ਘਰ ਦਾ ਪਤਾ ਮੁਹਾਲੀ ਦੇ ਸੈਕਟਰ-71 ਸਥਿਤ ਮਕਾਨ ਨੰਬਰ 3055 ਦਾ ਦਿੱਤਾ ਹੋਇਆ ਸੀ, ਜਦੋਂ ਟੀਮ ਨੇ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਉਹ ਗਲਤ ਪਤੇ ’ਤੇ ਆ ਗਏ ਹਨ। ਜਾਣਕਾਰੀ ਅਨੁਸਾਰ ਮਕਾਨ ਵਿੱਚ ਇੰਡੀਅਨ ਆਡਿਟ ਐਂਡ ਅਕਾਊਂਟਸ ਸਰਵਿਸ ਅਤੇ ਕੈਗ ਦੇ ਅਕਾਉਂਟੈਂਟ ਜਨਰਲ ਰਹੇ ਮਹਿੰਦਰ ਸਿੰਘ ਰਹਿੰਦੇ ਹਨ। ਤਸੱਲੀ ਹੋਣ ’ਤੇ ਐੱਨਆਈਏ ਦੀ ਟੀਮ ਪਰਤ ਗਈ।
Advertisement
Advertisement
Advertisement