For the best experience, open
https://m.punjabitribuneonline.com
on your mobile browser.
Advertisement

...ਜਦੋਂ ਵਿਧਾਇਕ ਨੇ ਨਹਿਰ ਵਿੱਚ ਨਹਾ ਰਹੇ ਬੱਚਿਆਂ ਨੂੰ ਸਮਝਾਇਆ

07:25 AM Jun 17, 2024 IST
   ਜਦੋਂ ਵਿਧਾਇਕ ਨੇ ਨਹਿਰ ਵਿੱਚ ਨਹਾ ਰਹੇ ਬੱਚਿਆਂ ਨੂੰ ਸਮਝਾਇਆ
Advertisement

ਗੁਰਿੰਦਰ ਸਿੰਘ
ਲੁਧਿਆਣਾ, 16 ਜੂਨ
ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ ਨਹਿਰ ਦੇ ਪੁਲ ਤੋਂ ਛਾਲਾਂ ਮਾਰ ਕੇ ਨਹਿਰ ਵਿੱਚ ਨਹਾ ਰਹੇ ਦੋ ਨਿੱਕੇ ਬੱਚਿਆਂ ਨੂੰ ਬਾਹਰ ਕੱਢ ਕੇ ਪਹਿਲਾਂ ਝਿੜਕਿਆ ਅਤੇ ਫੇਰ ਆਰਥਿਕ ਸਹਾਇਤਾ ਕੀਤੀ। ਵਿਧਾਇਕ ਜਦੋਂ ਆਪਣੇ ਘਰ ਤੋਂ ਦਫ਼ਤਰ ਜਾ ਰਹੇ ਸਨ ਤਾਂ ਗਿੱਲ ਨਹਿਰ ਉਪਰ ਦੋ ਨਿੱਕੇ ਨਿੱਕੇ ਬੱਚੇ ਪੁੱਲ ਦੇ ਉਪਰੋਂ ਨਹਿਰ ਵਿੱਚ ਛਾਲਾਂ ਮਾਰ ਕੇ ਤਾਰੀਆਂ ਲਗਾ ਰਹੇ ਸਨ। ਉਨ੍ਹਾਂ ਜਦੋਂ ਬੱਚਿਆਂ ਨੂੰ ਵੇਖਿਆ ਤਾਂ ਗੱਡੀਆਂ ਰੋਕ ਕੇ ਉਹ ਨਹਿਰ ਦੇ ਪੁਲ ’ਤੇ ਗਏ ਅਤੇ ਬੱਚਿਆਂ ਨੂੰ ਝਿੜਕਿਆ ਕਿ ਉਹ ਮੌਤ ਨਾਲ ਖੇਡ ਰਹੇ ਹਨ ਕਿਉਂਕਿ ਤਿੰਨ ਚਾਰ ਦਿਨ ਪਹਿਲਾਂ ਹੀ ਇਸ ਤਰ੍ਹਾਂ ਦਰਿਆ ਸਤਲੁਜ ਵਿੱਚ ਨਹਾ ਰਹੇ ਪੰਜ ਲੜਕੇ ਆਪਣੀ ਜਾਨ ਗਵਾ ਬੈਠੇ ਸਨ।
ਵਿਧਾਇਕ ਸਿੱਧੂ ਨੇ ਸਮਝਾਇਆ ਕਿ ਇਸ ਤਰ੍ਹਾਂ ਡੁੱਬਕੀਆਂ ਲਗਾਉਣੀਆਂ ਉਨ੍ਹਾਂ ਦੀ ਜਾਨ ਲਈ ਖਤਰਾ ਪੈਦਾ ਕਰ ਸਕਦੀਆਂ ਹਨ। ਇਸ ਸਬੰਧੀ ਇੱਕ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੀ ਲੋਕਾਂ ਵਿੱਚ ਖੂਬ ਚਰਚਾ ਹੈ। ਵਿਧਾਇਕ ਨੇ ਦੱਸਿਆ ਕਿ ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਦੁੱਖਦਾਈ ਘਟਨਾਵਾਂ ਵਾਪਰ ਰਹੀਆਂ ਹਨ। ਦੋਹਾਂ ਬੱਚਿਆਂ ਨੇ ਵਿਧਾਇਕ ਨੂੰ ਦੱਸਿਆ ਕਿ ਉਹ ਗਰਮੀ ਤੋਂ ਬਚਣ ਲਈ ਨਹਿਰ ‘ਚ ਨਹਾ ਰਹੇ ਹਨ। ਇਸ ’ਤੇ ਵਿਧਾਇਕ ਸਿੱਧੂ ਨੇ ਆਪਣੀ ਜੇਬ੍ਹ ਵਿੱਚੋਂ ਬੱਚਿਆਂ ਨੂੰ 500 ਰੁਪਏ ਦੇ ਕੇ ਸ਼ਰਬਤ ਦੀਆਂ ਬੋਤਲਾਂ ਖਰੀਦਣ ਲਈ ਕਿਹਾ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਰਿਆ ਵਿੱਚ ਨਹਾਉਣ ਤੋਂ ਰੋਕਣ ਤਾਂ ਕਿ ਮਾੜੀ ਘਟਨਾ ਤੋਂ ਬਚਾਅ ਹੋ ਸਕੇ।

Advertisement

Advertisement
Author Image

Advertisement
Advertisement
×